ਬੱਚਿਆਂ ਦੇ ਵਿਕਾਸ ਲਈ ਅੱਜ ਹੀ ਖਾਣ ਪੀਣ ਵੱਲ ਦਿਓ ਖਾਸ ਧਿਆਨ



ਬੱਚਿਆਂ ਦੇ ਜੀਵਨ ਦੇ ਪਹਿਲੇ ਕੁਝ ਸਾਲ ਉਨ੍ਹਾਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ



ਅਜਿਹੇ 'ਚ ਬੱਚਿਆਂ ਦੀ ਖੁਰਾਕ ਅਤੇ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ



ਨਿਊਟ੍ਰੀਸ਼ਨਿਸਟ ਪਾਇਲ ਸ਼ਰਮਾ ਦਾ ਕਹਿਣਾ ਹੈ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਓਮੇਗਾ 3 ਫੈਟੀ ਐਸਿਡ, ਅਰਾਚੀਡੋਨਿਕ ਐਸਿਡ, ਵਿਟਾਮਿਨ ਬੀ, ਆਇਰਨ, ਪ੍ਰੋਟੀਨ, ਆਇਓਡੀਨ ਅਤੇ ਕੋਲੀਨ ਵਰਗੇ ਤੱਤ ਜ਼ਰੂਰੀ ਹਨ



ਆਓ ਜਾਣਦੇ ਹਾਂ ਬੱਚਿਆਂ ਦੀ ਖੁਰਾਕ 'ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ



ਬੱਚਿਆਂ ਦੀ ਖੁਰਾਕ ਵਿੱਚ ਚਰਬੀ ਵਾਲੀਆਂ ਮੱਛੀਆਂ ਨੂੰ ਸ਼ਾਮਲ ਕਰੋ। ਇਸ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਦਿਮਾਗ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ



ਹਰੀਆਂ ਸਬਜ਼ੀਆਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਵੀ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ



ਬੱਚਿਆਂ ਦੀ ਖੁਰਾਕ ਵਿੱਚ ਸੇਬ, ਕੇਲਾ, ਕੀਵੀ, ਬਲੂਬੇਰੀ, ਸਟ੍ਰਾਬੇਰੀ ਅਤੇ ਰਸਬੇਰੀ ਵਰਗੇ ਫਲਾਂ ਨੂੰ ਸ਼ਾਮਲ ਕਰੋ। ਇਹ ਸਾਰੇ ਫਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ



ਅੰਡੇ ਨੂੰ ਪ੍ਰੋਟੀਨ ਦਾ ਪਾਵਰਹਾਊਸ ਕਿਹਾ ਜਾਂਦਾ ਹੈ। ਦਿਮਾਗ ਦੇ ਵਿਕਾਸ ਲਈ ਇਹ ਬਹੁਤ ਜ਼ਰੂਰੀ ਹਨ, ਇਸ ਤੋਂ ਇਲਾਵਾ ਤੁਹਾਨੂੰ ਆਪਣੇ ਬੱਚਿਆਂ ਦੀ ਖੁਰਾਕ ਵਿੱਚ ਡੇਅਰੀ ਉਤਪਾਦਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ