ਜਾਮਣ ਖਾਣ ਤੋਂ ਬਾਅਦ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕੰਮ

ਜਾਮਣ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ, ਫਾਈਬਰ ਅਤੇ ਵਿਟਾਮਿਨ ਪਾਏ ਜਾਂਦੇ ਹਨ, ਜਿਹੜੇ ਸਰੀਰ ਦੇ ਲਈ ਫਾਇਦੇਮੰਦ ਹੁੰਦੇ ਹਨ

ਇਸ ਨੂੰ ਖਾਣ ਨਾਲ ਪਾਚਨ ਵਧੀਆ ਹੁੰਦਾ ਹੈ, ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਕੋਲੋਜਨ ਵੀ ਵੱਧਦਾ ਹੈ



ਜਾਮਣ ਦੇ ਕਈ ਸਾਰੇ ਫਾਇਦੇ ਹੁੰਦੇ ਹਨ ਪਰ ਕੁਝ ਕੰਮ ਅਜਿਹੇ ਵੀ ਹਨ, ਜਿਨ੍ਹਾਂ ਨੂੰ ਜਾਮਣ ਖਾਣ ਤੋਂ ਬਾਅਦ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਜਾਮਣ ਖਾਣ ਤੋਂ ਬਾਅਦ ਆਹ ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ



ਜਾਮਣ ਖਾਣ ਤੋਂ ਬਾਅਦ ਭੁੱਲ ਕੇ ਵੀ ਡੇਅਰੀ ਪ੍ਰੋਡਕਟਸ ਨਹੀਂ ਖਾਣੇ ਚਾਹੀਦੇ ਹਨ, ਜਿਸ ਕਰਕੇ ਪੇਟ ਵਿੱਚ ਗੈਸ, ਅਪਚ ਅਤੇ ਸਾੜ ਹੋ ਸਕਦੀ ਹੈ



ਇਸ ਤੋਂ ਇਲਾਵਾ ਜਾਮਣ ਖਾਣ ਤੋਂ ਤੁਰੰਤ ਬਾਅਦ ਭੁੱਲ ਕੇ ਵੀ ਪਾਣੀ ਨਾ ਪੀਓ, ਇਸ ਨਾਲ ਪਾਚਨ ਖਰਾਬ ਹੋ ਸਕਦਾ ਹੈ ਅਤੇ ਦਸਤ ਜਾਂ ਗੈਸ ਦੀ ਦਿੱਕਤ ਹੋ ਸਕਦੀ ਹੈ



ਜਾਮਣ ਖਾਣ ਤੋਂ ਬਾਅਦ ਭੁੱਲ ਕੇ ਵੀ ਆਚਾਰ ਜਾਂ ਹਲਦੀ ਨਹੀਂ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਅਚਾਰ ਅਤੇ ਜਾਮਣ ਖੱਟੇ ਹੁੰਦੇ ਹਨ, ਜਿਸ ਨਾਲ ਐਸੀਡਿਟੀ ਅਤੇ ਸਾੜ ਵੱਧ ਸਕਦਾ ਹੈ, ਜਿਸ ਨਾਲ ਛੇਤੀ ਰਿਐਕਟ ਹੁੰਦਾ ਹੈ



ਇਸ ਤੋਂ ਇਲਾਵਾ ਜਾਮਣ ਖਾਣ ਤੋਂ ਬਾਅਦ ਭੁੱਲ ਕੇ ਵੀ ਮਿਠਾਈ ਨਹੀਂ ਖਾਣੀ ਚਾਹੀਦੀ ਹੈ ਕਿਉਂਕਿ ਪੇਟ ਭਾਰੀ ਲੱਗ ਸਕਦਾ ਹੈ ਅਤੇ ਪੇਟ ਵਿੱਚ ਬਲੋਟਿੰਗ ਹੋ ਸਕਦੀ ਹੈ