ਹਾਈ ਬੀਪੀ ਦਾ ਸਭ ਤੋਂ ਪਹਿਲਾਂ ਕਿਹੜੇ ਅੰਗਾਂ ‘ਤੇ ਪੈਂਦਾ ਅਸਰ?

ਹਾਈ ਬੀਪੀ ਦਾ ਮੁੱਖ ਕਾਰਨ ਸਾਡਾ ਖਰਾਬ ਲਾਈਫਸਟਾਈਲ, ਸਟ੍ਰੈਸ ਅਤੇ ਗਲਤ ਖਾਣਪੀਣ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਪੋਸ਼ਕ ਤੱਤਾਂ ਦੀ ਕਮੀਂ, ਜ਼ਿਆਦਾ ਮੋਬਾਈਲ ਵਰਤਣਾ ਅਤੇ ਨੀਂਦ ਦੀ ਕਮੀਂ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਬਲੱਡ ਪ੍ਰੈਸ਼ਰ ਦਾ ਬਹੁਤ ਜ਼ਿਆਦਾ ਵੱਧ ਜਾਣਾ, ਇਸ ਦਾ ਸਰੀਰ ਦੇ ਕਈ ਅੰਗਾਂ ‘ਤੇ ਅਸਰ ਪੈ ਸਕਦਾ ਹੈ

ਅਜਿਹੇ ਵਿੱਚ ਹਾਈ ਬੀਪੀ ਦਾ ਸਭ ਤੋਂ ਪਹਿਲਾਂ ਅਸਰ ਦਿਲ ‘ਤੇ ਪੈਂਦਾ ਹੈ, ਕਿਉਂਕਿ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ

Published by: ਏਬੀਪੀ ਸਾਂਝਾ

ਲੰਬੇ ਸਮੇਂ ਤੱਕ ਹਾਈ ਬੀਪੀ ਰਹਿਣ ਨਾਲ ਦਿਲ ਦੀਆਂ ਮਾਂਸਪੇਸ਼ੀਆਂ ਮੋਟੀਆਂ ਹੋ ਜਾਂਦੀਆਂ ਹਨ, ਜਿਸ ਨਾਲ ਕੰਜੇਸਟਿਵ ਹਾਰਟ ਫੇਲੀਅਰ ਦਾ ਖਤਰਾ ਵੱਧ ਜਾਂਦਾ ਹੈ



ਹਾਈ ਬੀਪੀ ਵਿੱਚ ਦਿਲ ਨੂੰ ਜ਼ਿਆਦਾ ਖੂਨ ਚਾਹੀਦਾ ਹੁੰਦਾ ਹੈ ਅਤੇ ਜੇਕਰ ਆਰਟਰੀ ਵਿੱਚ ਰੁਕਾਵਟ ਆ ਜਾਵੇ ਤਾਂ ਹਾਰਟ ਅਟੈਕ ਹੋ ਸਕਦਾ ਹੈ



ਹਾਈ ਬੀਪੀ ਦਾ ਦਿਮਾਗ ‘ਤੇ ਜ਼ਿਆਦਾ ਅਸਰ ਪੈਂਦਾ ਹੈ, ਜਿਸ ਨਾਲ ਸਿਰ ਦਰਦ, ਚੱਕਰ ਆਉਣਾ ਅਤੇ ਸਟ੍ਰੋਕ ਦਾ ਖਤਰਾ ਰਹਿੰਦਾ ਹੈ



ਜ਼ਿਆਦਾ ਦਿਨ ਤੱਕ ਹਾਈ ਬੀਪੀ ਰਹਿਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਡਿਮੇਂਸ਼ੀਆ ਦਾ ਖਤਰਾ ਵੱਧ ਜਾਂਦਾ ਹੈ



ਉੱਥੇ ਹੀ ਹਾਈ ਬੀਪੀ ਦਾ ਕਿਡਨੀ ‘ਤੇ ਅਸਰ ਪੈਂਦਾ ਹੈ, ਹਾਈ ਬੀਪੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਕਿਡਨੀ ਫੇਲੀਅਰ ਹੋ ਸਕਦਾ ਹੈ