ਸੌਣ ਵੇਲੇ ਕਿਹੜੀ ਚਾਹ ਪੀਣੀ ਚਾਹੀਦੀ?

Published by: ਏਬੀਪੀ ਸਾਂਝਾ

ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਅਤੇ ਖਾਣਪੀਣ ਵਿਚਾਲੇ ਕਈ ਵਾਰ ਰਾਤ ਨੂੰ ਸੌਣਾ ਮੁਸ਼ਕਿਲ ਹੋ ਜਾਂਦਾ ਹੈ



ਜੇਕਰ ਤੁਸੀਂ ਦਿਨ ਵੇਲੇ ਸਟ੍ਰੈਸ ਜਾਂ ਡਿਪਰੈਸ਼ਨ ਵਿੱਚ ਹੋ ਤਾਂ ਨੀਂਦ ਨਹੀਂ ਆਉਂਦੀ ਅਤੇ ਨਾਲ ਹੀ ਦਿਮਾਗ ਅਤੇ ਸਰੀਰ ਦੋਹਾਂ ‘ਤੇ ਬੂਰਾ ਅਸਰ ਪੈਂਦਾ ਹੈ



ਅਜਿਹੇ ਵਿੱਚ ਕੁਝ ਆਦਤਾਂ ਅਪਣਾ ਕੇ ਤੁਸੀਂ ਨੀਂਦ ਨੂੰ ਵਧੀਆ ਬਣਾ ਸਕਦੇ ਹੋ ਅਤੇ ਇਨ੍ਹਾਂ ਵਿਚੋਂ ਇੱਕ ਤਰੀਕਾ ਹੈ ਸੌਣ ਤੋਂ ਪਹਿਲਾਂ ਚਾਹ ਪੀਣਾ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਸੌਣ ਤੋਂ ਪਹਿਲਾਂ ਕਿਹੜੀ ਚਾਹ ਪੀਣੀ ਚਾਹੀਦੀ ਹੈ



ਸੌਣ ਵੇਲੇ ਕੈਮੋਮਾਈਲ ਚਾਹ ਪੀਣੀ ਚਾਹੀਦੀ ਹੈ, ਇਹ ਚਾਹ ਇੱਕ ਡੇਜ਼ੀ ਵਰਗੇ ਫੁੱਲ ਨਾਲ ਬਣਦੀ ਹੈ



ਇਸ ਚਾਹ ਵਿੱਚ ਏਪੀਜੇਨਿਨ ਨਾਮ ਦਾ ਤੱਤ ਹੁੰਦਾ ਹੈ, ਜੋ ਕਿ ਦਿਮਾਗ ਨੂੰ ਸ਼ਾਂਤ ਕਰਦਾ ਹੈ ਤੇ ਨੀਂਦ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ



ਇਸ ਤੋਂ ਇਲਾਵਾ ਸੌਣ ਵੇਲੇ ਲੈਵੇਂਡ਼ਰ ਦੀ ਚਾਹ ਪੀ ਸਕਦੇ ਹੋ, ਇਹ ਬਹੁਤ ਫਾਇਦੇਮੰਦ ਹੁੰਦੀ ਹੈ



ਇਹ ਮੂਡ ਨੂੰ ਵਧੀਆ ਬਣਾਉਂਦੀ ਹੈ, ਚਿੰਤਾ ਅਤੇ ਡਿਪਰੈਸ਼ਨ ਘੱਟ ਕਰਦੀ ਹੈ, ਸੌਣ ਤੋਂ ਪਹਿਲਾਂ ਇਸ ਨੂੰ ਪੀਣਾ ਫਾਇਦੇਮੰਦ ਹੁੰਦਾ ਹੈ



ਸੌਣ ਵੇਲੇ ਡਿਕੈਫਿਨੇਟੇਡ ਗ੍ਰੀਨ ਟੀ ਪੀ ਸਕਦੇ ਹੋ, ਇਹ ਗ੍ਰੀਨ ਟੀ ਬਿਨਾਂ ਕੈਫੀਨ ਵਾਲੀ ਹੁੰਦੀ ਹੈ, ਜਿਸ ਨਾਲ ਰਾਤ ਨੂੰ ਨੀਂਦ ਖਰਾਬ ਨਹੀਂ ਹੁੰਦੀ ਹੈ