ਵਿਟਾਮਿਨ D ਦੀ ਕਮੀ ਪੈਰਾਂ 'ਚ ਦਰਦ ਹੋਣ ਦਾ ਸਭ ਤੋਂ ਵੱਡਾ ਕਾਰਨ ਮੰਨੀ ਜਾਂਦੀ ਹੈ। ਇਹ ਵਿਟਾਮਿਨ ਸਰੀਰ ਵਿੱਚ ਕੈਲਸ਼ੀਅਮ ਦੇ ਅਵਸ਼ੋਸ਼ਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਵਿਟਾਮਿਨ D ਦੀ ਮਾਤਰਾ ਘੱਟ ਹੋ ਜਾਵੇ, ਤਾਂ ਹੱਡੀਆਂ ਕਮਜ਼ੋਰ ਹੋਣ ਲੱਗ ਪੈਂਦੀਆਂ ਹਨ, ਜਿਸ ਨਾਲ ਪੈਰਾਂ, ਗਿੱਟਿਆਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਅਕੜਨ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ।