ਮਿਰਗੀ ਦੇ ਦੌਰੇ ਕਾਫੀ ਖਤਰਨਾਕ ਹੁੰਦੇ ਹਨ, ਜਿਸ ਨਾਲ ਜਾਨ ਜਾਣ ਦਾ ਵੀ ਖਤਰਾ ਰਹਿੰਦਾ ਹੈ। ਕੀ ਤੁਹਾਨੂੰ ਪਤਾ ਹੈ ਮਿਰਗੀ ਦੇ ਦੌਰੇ ਕਿਉਂ ਪੈਂਦੇ ਹਨ ਡਾਕਟਰਾਂ ਦੀ ਮੰਨੀਏ ਤਾਂ ਮਿਰਗੀ ਦੇ ਦੌਰੇ ਕਿਉਂ ਪੈਂਦੇ ਹਨ, ਇਸ ਦੀ ਵਜ੍ਹਾ ਪਤਾ ਲਾਉਣਾ ਮੁਸ਼ਕਿਲ ਹੈ ਕੁਝ ਲੋਕਾਂ ਨੂੰ ਬਿਮਾਰੀ ਦੀ ਵਜ੍ਹਾ ਕਰਕੇ ਮਿਰਗੀ ਦੇ ਦੌਰੇ ਪੈਂਦੇ ਹਨ ਕਈ ਵਾਰ ਦਿਮਾਗ ਵਿੱਚ ਲੱਗੀ ਗੰਭੀਰ ਸੱਟ ਕਰਕੇ ਵੀ ਮਿਰਗੀ ਦੇ ਦੌਰੇ ਪੈਂਦੇ ਹਨ ਦਿਲ ਨਾਲ ਸਬੰਧਿਤ ਬਿਮਾਰੀਆਂ ਹੋਣ ਕਰਕੇ ਵੀ ਮਿਰਗੀ ਦੇ ਦੌਰੇ ਪੈਂਦੇ ਹਨ ਕਈ ਵਾਰ ਤੇਜ਼ ਬੁਖਾਰ ਹੋਣ ਕਰਕੇ ਵੀ ਇਦਾਂ ਹੁੰਦਾ ਹੈ ਮਿਰਗੀ ਦਾ ਦੌਰਾ 2 ਤਰ੍ਹਾਂ ਦਾ ਹੁੰਦਾ ਹੈ ਪਹਿਲਾ, ਜਨਰਲਾਈਜ਼ਡ ਏਪੀਲੇਪਸੀ ਹੁੰਦਾ ਹੈ, ਇਹ ਮਨੁੱਖ ਨੂੰ ਬੇਹੋਸ਼ ਹੋਣ ਤੱਕ ਪੈਂਦਾ ਹੈ ਦੂਜਾ ਫੋਕਲ ਏਪੀਲੇਪਸੀ ਹੁੰਦਾ ਹੈ, ਜਿਸ ਵਿੱਚ ਵਿਅਕਤੀ ਦੀ ਸੁੰਘਣ, ਚੀਕਣ ਅਤੇ ਦੇਖਣ ਸੁਣਨ ਦੀ ਸਮਰੱਥਾ ਚਲੀ ਜਾਂਦੀ ਹੈ।