ਬਹੁਤ ਸਾਰੇ ਲੋਕ ਸਵੇਰੇ ਬ੍ਰੈੱਡ ਅਤੇ ਚਾਹ ਖਾਣਾ ਪਸੰਦ ਕਰਦੇ ਹਨ। ਕੁੱਝ ਲੋਕ ਵ੍ਹਾਈਟ ਬ੍ਰੈੱਡ ਖਾਂਦੇ ਹਨ ਅਤੇ ਕੁੱਝ ਬ੍ਰਾਊਨ ਬ੍ਰੈੱਡ ਖਾਣਾ ਪਸੰਦ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬ੍ਰਾਊਨ ਬ੍ਰੈੱਡ ਸਿਹਤ ਲਈ ਆਮ ਬ੍ਰੈੱਡ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਬ੍ਰਾਊਨ ਬਰੈੱਡ ਸੱਚਮੁੱਚ ਜ਼ਿਆਦਾ ਸਿਹਤਮੰਦ ਹੈ ਬਰਾਊਨ ਬਰੈੱਡ ਕਣਕ ਤੋਂ ਬਣਾਈ ਜਾਂਦੀ ਹੈ, ਇਸ ਲਈ ਇਹ ਹੈਲਦੀ ਹੁੰਦੀ ਹੈ ਬਰਾਊਨ ਬਰੈੱਡ ਪੂਰੇ ਕਣਕ ਦੇ ਆਟੇ ਤੋਂ ਬਣਾਈ ਜਾਂਦੀ ਹੈ। ਇਸ ਨੂੰ ਬਣਾਉਣ ਲਈ ਆਟੇ 'ਚੋਂ ਛਾਣਸ ਵੀ ਨਹੀਂ ਕੱਢਿਆ ਜਾਂਦਾ ਹੈ। ਇਸ ਲਈ ਇਸ ਵਿਚ ਜ਼ਿਆਦਾ ਫਾਈਬਰ ਹੁੰਦਾ ਹੈ। ਬ੍ਰਾਊਨ ਬ੍ਰੈੱਡ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਹ ਪੂਰੀ ਕਣਕ ਦੇ ਆਟੇ ਤੋਂ ਬਣਦੀ ਹੈ। ਬ੍ਰਾਊਨ ਬਰੈੱਡ ਜ਼ਿਆਦਾ ਫਾਈਬਰ ਹੋਣ ਕਾਰਨ ਨਰਮ ਨਹੀਂ ਬਣਦੀ ਕਿਉਂਕਿ ਇਸ 'ਤੇ ਜ਼ਿਆਦਾ ਪ੍ਰੋਸੈਸ ਨਹੀਂ ਕੀਤਾ ਜਾਂਦਾ। ਬ੍ਰਾਊਨ ਬਰੈੱਡ 'ਚ ਕੁਦਰਤੀ ਤੌਰ 'ਤੇ ਜ਼ਿਆਦਾ ਖਣਿਜ ਪਾਏ ਜਾਂਦੇ ਹਨ, ਜਿਸ ਕਾਰਨ ਵਿਟਾਮਿਨ ਅਤੇ ਮਿਨਰਲਸ ਨੂੰ ਵੱਖਰੇ ਤੌਰ 'ਤੇ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਵ੍ਹਾਈਟ ਬ੍ਰੈੱਡ ਦੀ ਥਾਂ ਡਾਈਟ 'ਚ ਬ੍ਰਾਊਨ ਬਰੈੱਡ ਦੀ ਵਰਤੋਂ ਕਰਨਾ ਸਹੀ ਰਹਿੰਦਾ ਹੈ