ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਅਨਾਰ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਅਨਾਰ ਵਿੱਚ ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਹੁੰਦੇ ਨੇ ਜੋ ਸਰੀਰ ਦੀ ਇਮੂਨਿਟੀ ਵਧਾਉਂਦੇ ਹਨ। ਇਸ ਨਾਲ ਪਾਚਨ ਤੰਤਰ ਵਧੀਆ ਰਹਿੰਦਾ ਹੈ ਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ। ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਮਿਲਦੀ ਹੈ, ਕਿਉਂਕਿ ਇਹ ਕੈਲਸਟ੍ਰੋਲ ਨੂੰ ਵੀ ਕਾਬੂ ਚ ਰੱਖਦਾ ਹੈ। ਖਾਲੀ ਪੇਟ ਅਨਾਰ ਖਾਣ ਨਾਲ ਵਜ਼ਨ ਵੀ ਕਾਬੂ ਵਿੱਚ ਵੀ ਰਹਿੰਦਾ ਹੈ, ਕਿਉਂਕਿ ਇਸ ਵਿੱਚ ਘੱਟ ਕੈਲੋਰੀ ਹੁੰਦੀ ਹੈ। ਇਸ ਨਾਲ ਚਮੜੀ ਵੀ ਨਿਖਰਦੀ ਹੈ ਤੇ ਝੁਰੜੀਆਂ ਵੀ ਘਟਦੀਆਂ ਹਨ। ਇਹ ਮਾਨਸਿਕ ਤਣਾਅ ਵੀ ਘੱਟ ਕਰਨ ਵਿੱਚ ਮਦਦ ਕਰਦਾ ਹੈ। ਅਨਾਰ ਵਿੱਚ ਆਇਰਨ ਵੀ ਚੰਗੀ ਮਾਤਰਾ ਵਿੱਚ ਹੁੰਦਾ ਹੈ ਜੋ ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ।