ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ। ਇਹ ਪਾਚਨ ਵਿੱਚ ਦੇਰੀ ਕਰਦਾ ਹੈ ਤੇ ਐਸੀਡਿਟੀ ਬਣਾਉਂਦਾ ਹੈ।
ਗਰਭ ਅਵਸਥਾ ਦੌਰਾਨ ਬਹੁਤ ਜ਼ਿਆਦਾ ਚਾਹ ਅਤੇ ਕੌਫੀ ਪੀਣ ਤੋਂ ਪਰਹੇਜ਼ ਕਰੋ।
ਜਲਨ ਅਤੇ ਐਸੀਡਿਟੀ ਦੀ ਸ਼ਿਕਾਇਤ ਹੈ ਤਾਂ ਇਕੱਠੇ ਜ਼ਿਆਦਾ ਖਾਣਾ ਖਾਣ ਤੋਂ ਪਰਹੇਜ਼ ਕਰੋ।
ਗਰਭ ਅਵਸਥਾ 'ਚ ਤੁਹਾਨੂੰ ਜ਼ਿਆਦਾ ਤਲੇ, ਭੁੰਨਿਆ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜ਼ਿਆਦਾ ਜਲਨ ਮਹਿਸੂਸ ਹੋਣ 'ਤੇ ਅੱਧਾ ਕੱਪ ਠੰਡਾ ਦੁੱਧ ਲਓ ਅਤੇ ਉਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੀਓ।
ਗਰਭ ਅਵਸਥਾ ਵਿੱਚ ਤੇਜ਼ਾਬ ਤੋਂ ਬਚਣ ਲਈ ਤੰਗ ਕੱਪੜੇ ਨਾ ਪਾਓ ਤੇ ਖੱਟੇ ਫਲ਼ਾਂ ਦਾ ਸੇਵਨ ਨਾ ਕਰੋ।