Dangerous Plant: ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੇਡ-ਪੌਦੇ ਸਾਡੇ ਵਾਤਾਵਰਣ ਲਈ ਕਿੰਨੇ ਮਹੱਤਵਪੂਰਣ ਹਨ। ਤੁਸੀਂ ਇਹ ਤਾਂ ਸੁਣਿਆ ਹੋਏਗਾ ਕਿ ਦਰਖ਼ਤ ਤੇ ਪੇਡ ਪੌਦੇ ਸਾਨੂੰ ਜ਼ਿੰਦਗੀ ਦਿੰਦੇ ਹਨ।

ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ ਬੂਟਾ ਜਾਂ ਦਰਖ਼ਤ ਸਾਡੀ ਜਾਨ ਲੈ ਵੀ ਸਕਦਾ ਹੈ। ਕੁਝ ਰੁੱਖ ਸਾਡੇ ਲਈ ਅਸਲ ਵਿੱਚ ਖ਼ਤਰਨਾਕ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਜੁਆਇੰਟ ਹੋਗਵੀਡ ਹੈ ਜਿਸ ਨੂੰ ਕਿਲਰ ਟ੍ਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ।

ਗਾਜਰ ਦੀ ਪ੍ਰਜਾਤੀ ਵਾਲੇ ਇਸ ਪੌਦੇ ਦਾ ਵਿਗਿਆਨਕ ਨਾਮ ਹਰਕਿਲਮ ਮੈਂਟਾਗੇਜਿਏਅਮ ਹੈ। ਇਹ ਪੌਦਾ ਇੰਨਾ ਜ਼ਹਿਰੀਲਾ ਹੈ ਕਿ ਇਸ ਨੂੰ ਛੂਹਣ ਨਾਲ ਹੱਥਾਂ ਤੇ ਛਾਲੇ ਪੈ ਜਾਣ।

ਇਹ ਪੌਦਾ ਵੇਖਣ ਲਈ ਬਹੁਤ ਸੁੰਦਰ ਹੈ, ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਛੂਹ ਲੈਂਦੇ ਹਨ ਪਰ ਇਸ ਦੇ ਛੂਹਣ ਦੇ 48 ਘੰਟਿਆਂ ਦੇ ਅੰਦਰ, ਇਸ ਦੇ ਮਾੜੇ ਪ੍ਰਭਾਵ ਸਰੀਰ ਤੇ ਦਿਖਾਈ ਦੇਣ ਲੱਗਦੇ ਹਨ।

ਵਿਗਿਆਨੀ ਮੰਨਦੇ ਹਨ ਕਿ ਇਹ ਪੌਦਾ ਸੱਪਾਂ ਨਾਲੋਂ ਵਧੇਰੇ ਜ਼ਹਿਰੀਲਾ ਹੈ। ਜੇ ਤੁਸੀਂ ਇਸ ਬੂਟੇ ਨੂੰ ਕਦੇ ਛੂਹ ਲੈਂਦੇ ਹੋ, ਤਾਂ ਕੁਝ ਘੰਟਿਆਂ ਦੇ ਅੰਦਰ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਪੂਰੀ ਚਮੜੀ ਸੜਨ ਲੱਗ ਗਈ ਹੈ। ਦੱਸ ਦੇਈਏ ਕਿ ਇਸ ਕਾਤਲ ਬੂਟੇ ਦੀ ਵੱਧ ਤੋਂ ਵੱਧ ਲੰਬਾਈ 14 ਫੁੱਟ ਹੋ ਸਕਦੀ ਹੈ।

ਪੌਦਾ ਜ਼ਿਆਦਾਤਰ ਨਿਊਯਾਰਕ, ਪੈਨਸਿਲਵੇਨੀਆ, ਓਹੀਓ, ਮੈਰੀਲੈਂਡ, ਵਾਸ਼ਿੰਗਟਨ, ਮਿਸ਼ੀਗਨ ਤੇ ਹੈਮਪਸ਼ਾਇਰ ਵਿਚ ਪਾਇਆ ਜਾਂਦਾ ਹੈ।

ਇਸ ਪੌਦੇ ਬਾਰੇ ਡਾਕਟਰ ਕਹਿੰਦੇ ਹਨ ਕਿ ਜੇ ਕੋਈ ਇਸ ਪੌਦੇ ਨੂੰ ਛੂੰਹਦਾ ਹੈ ਤਾਂ ਉਸਦੀ ਅੱਖਾਂ ਦੀ ਰੋਸ਼ਨੀ ਦਾ ਜੋਖਮ ਵੀ ਵੱਧ ਜਾਂਦਾ ਹੈ।ਅਜੇ ਤੱਕ, ਇਸ ਪੌਦੇ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਸਹੀ ਦਵਾਈ ਨਹੀਂ ਬਣਾਈ ਗਈ ਹੈ।

ਇਸ ਦੇ ਜ਼ਹਿਰੀਲੇ ਹੋਣ ਦਾ ਕਾਰਨ ਇਸ ਦੇ ਅੰਦਰ ਪਾਇਆ ਜਾਣ ਵਾਲਾ ਸੈਂਸਿੰਗ ਕੈਮੀਕਲ ਫੁਰਨੋਕੋਮਰਿਨਸ ਹੈ, ਜੋ ਇਸ ਨੂੰ ਖ਼ਤਰਨਾਕ ਬਣਾਉਂਦਾ ਹੈ ਪਰ ਇਸ ਪੌਦੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਾਤਾਵਰਣ ਵਿਚ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਨੂੰ ਸੰਤੁਲਿਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।