ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਦਿਲਜੀਤ ਦੇ ਅੱਜ ਪੂਰੀ ਦੁਨੀਆ `ਚ ਲੱਖਾਂ ਚਾਹੁਣ ਵਾਲੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਦਿਲਜੀਤ ਦਾ `ਦਿਲ` ਕਿਸ `ਤੇ ਫਿਦਾ ਸੀ?
ਸਭ ਜਾਣਦੇ ਹਨ ਕਿ ਕਿਸੇ ਵੇਲੇ ਦਿਲਜੀਤ ਦੋਸਾਂਝ ਦਾ ਕਰੱਸ਼ ਕਾਇਲ ਜੈਨਰ ਹੁੰਦੀ ਸੀ। ਪਰ ਜਦੋਂ ਦਿਲਜੀਤ ਨੇ ਹਾਲੀਵੁੱਡ ਅਭਿਨੇਤਰੀ ਗੈਲ ਗੈਡਟ ਨੂੰ ਦੇਖਿਆ ਤਾਂ ਉਹ ਪੂਰੀ ਤਰ੍ਹਾਂ ਫਿਦਾ ਹੋ ਗਏ। ਦਿਲਜੀਤ ਦਾ ਧਿਆਨ ਕਾਇਲ ਤੋਂ ਹਟ ਕੇ ਗੈਲ ਗੈਡਟ ਵੱਲ ਚਲਾ ਗਿਆ
ਇਹ ਗੱਲ ਸਾਲ 2018-19 ਦੀ ਹੈ। ਉਸ ਸਮੇਂ ਲੋਕਾਂ ਦੇ ਸਿਰ ਤੇ ਗੈਲ ਗੈਡਟ ਦੀ ਦੀਵਾਨਗੀ ਸੀ। ਹਾਲ ਹੀ `ਚ ਗੈਲ ਦੀ ਫ਼ਿਲਮ `ਵੰਡਰ ਵੂਮੈਨ` ਰਿਲੀਜ਼ ਹੋਈ ਸੀ
ਇਹ ਫ਼ਿਲਮ ਦੇਖਣ ਤੋਂ ਬਾਅਦ ਹਰ ਕੋਈ ਗੈਲ ਦਾ ਦੀਵਾਨਾ ਹੋ ਗਿਆ ਸੀ, ਤਾਂ ਦਿਲਜੀਤ ਕਿਵੇਂ ਬਚ ਸਕਦੇ ਸੀ। ਉਸ ਸਮੇਂ ਦਿਲਜੀਤ ਸੋਸ਼ਲ ਮੀਡੀਆ ਫਰੀਕ ਸਨ
ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੇ ਸੀ। ਉਹ ਗੈਲ ਗੈਡਟ ਦੀ ਹਰੇਕ ਸੋਸ਼ਲ ਮੀਡੀਆ ਪੋਸਟ ਨੂੰ ਲਾਈਕ ਕਰਦੇ ਸੀ। ਇੱਥੋਂ ਤੱਕ ਕਿ ਉਹ ਗੈਲ ਦੀ ਹਰ ਸੋਸ਼ਲ ਮੀਡੀਆ ਪੋਸਟ ਤੇ ਕਮੈਂਟ ਤੱਕ ਕਰਦੇ ਸੀ।
2019 `ਚ ਗੈਲ ਗੈਡਟ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਸਬਜ਼ੀਆਂ ਕੱਟਦੀ ਹੋਈ ਨਜ਼ਰ ਆ ਰਹੀ ਹੈ
ਗੈਲ ਗੈਡਟ ਦੀ ਇਸ ਪੋਸਟ ਤੇ ਦਿਲਜੀਤ ਨੇ ਕਮੈਂਟ ਕੀਤਾ ਸੀ, ਅੱਛਾ ਗੱਲ ਸੁਣ...ਅੱਜ ਗੋਭੀ ਦੇ ਪਰਾਠੇ ਬਣਾ ਲੈ। ਦਹੀਂ ਮੈਂ ਫੜ ਲਿਆਵਾਂਗਾ।
ਦਿਲਜੀਤ ਦਾ ਇਹ ਕਮੈਂਟ ਕਾਫ਼ੀ ਵਾਇਰਲ ਹੋਇਆ ਸੀ। ਹਾਲਾਂਕਿ ਗੈਲ ਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ `ਚ ਇਹ ਕਮੈਂਟ ਡਿਲੀਟ ਕਰ ਦਿੱਤਾ ਗਿਆ ਸੀ।
ਦਸ ਦਈਏ ਕਿ ਦਿਲਜੀਤ ਦੋਸਾਂਝ ਹਾਲ ਹੀ `ਚ ਫ਼ਿਲਮ `ਬਾਬੇ ਭੰਗੜਾ ਪਾਉਂਦੇ ਨੇ` `ਚ ਨਜ਼ਰ ਆਏ ਹਨ। ਇਸ ਫ਼ਿਲਮ `ਚ ਦਿਲਜੀਤ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ
ਗੈਲ ਗੈਡਟ ਦੀ ਗੱਲ ਕਰੀਏ ਤਾਂ ਉਹ ਹਾਲੀਵੁੱਡ ਦੀ ਟੌਪ ਅਦਾਕਾਰਾ ਹੈ। ਉਹ ਡੀਸੀ ਕਾਮਿਕਸ ਦੀ ਫ਼ਿਲਮ ਵੰਡਰ ਵੂਮੈਨ `ਚ ਸੁਪਰਹੀਰੋ ਵੰਡਰ ਵੂਮੈਨ ਦਾ ਕਿਰਦਾਰ ਨਿਭਾਉਂਦੀ ਹੈ।