ਚਿਹਰੇ ਦੇ ਨਾਲ-ਨਾਲ ਸਰੀਰ 'ਤੇ ਧੂੜ ਅਤੇ ਪਸੀਨੇ ਦੀ ਪਰਤ ਜੰਮ ਜਾਂਦੀ ਹੈ।



ਇਸ ਤੋਂ ਛੁਟਕਾਰਾ ਪਾਉਣ ਲਈ ਐਕਸਫੋਲੀਏਟਿੰਗ ਸਭ ਤੋਂ ਵਧੀਆ ਤਰੀਕਾ ਹੈ।



ਸਿਹਤਮੰਦ ਤੇ ਚਮਕਦਾਰ ਚਮੜੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਚਿਹਰੇ ਤੇ ਸਰੀਰ ਨੂੰ ਕਿੰਨੇ ਦਿਨਾਂ ਤੱਕ ਸਕਰੱਬ ਚਾਹੀਦਾ ਹੈ।



ਸਭ ਤੋਂ ਪਹਿਲਾਂ ਸਰੀਰ ਅਤੇ ਚਿਹਰੇ ਨੂੰ ਸਾਫ਼ ਕਰੋ।



ਫਿਰ ਸਰਕੂਲਰ ਮੋਸ਼ਨ ਵਿੱਚ ਰਗੜ ਕੇ ਮਾਲਿਸ਼ ਕਰੋ ਤੇ ਫਿਰ ਪਾਣੀ ਨਾਲ ਸਾਫ਼ ਕਰੋ।



ਸਕਰੱਬ ਕਰਨ ਤੋਂ ਬਾਅਦ ਚਮੜੀ 'ਤੇ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ।



ਇਸ ਨਾਲ ਚਮੜੀ ਦੇ ਖੁੱਲ੍ਹੇ ਪੋਰਸ ਦੇ ਅੰਦਰ ਤੱਕ ਮਾਇਸਚਰਾਈਜ਼ਰ ਪਹੁੰਚਦਾ ਹੈ ਤੇ ਚਮੜੀ ਨੂੰ ਕੁਦਰਤੀ ਤੌਰ 'ਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।



ਹਫ਼ਤੇ ਵਿੱਚ ਕਿੰਨੀ ਵਾਰ ਸਕਰੱਬ ਠੀਕ ਹੈ। ਇਹ ਚਮੜੀ ਦੀ ਕਿਸਮ 'ਤੇ ਨਿਰਭਰ ਕਰਦਾ ਹੈ।



ਸਾਧਾਰਨ ਚਮੜੀ ਨੂੰ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਸਕਰੱਬ ਕੀਤਾ ਜਾ ਸਕਦਾ ਹੈ। ਜਦੋਂ ਕਿ ਤੇਲਯੁਕਤ ਚਮੜੀ 'ਤੇ ਰੋਜ਼ਾਨਾ ਸਕਰੱਬ ਦੀ ਵਰਤੋਂ ਕੀਤੀ ਜਾ ਸਕਦੀ ਹੈ।



ਸੰਵੇਦਨਸ਼ੀਲ ਚਮੜੀ ਨੂੰ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਸਕਰੱਬ ਕਰੋ। ਨਹੀਂ ਤਾਂ ਚਮੜੀ 'ਤੇ ਧੱਫੜ ਅਤੇ ਲਾਲੀ ਹੋਣ ਦਾ ਡਰ ਰਹਿੰਦਾ ਹੈ।