0 ਤੋਂ 1.9 ਰਿਕਟਰ ਪੈਮਾਨੇ ਦੇ ਭੂਚਾਲ ਦਾ ਪਤਾ ਸਿਰਫ਼ ਸਿਸਮੋਗ੍ਰਾਫ ਰਾਹੀਂ ਹੀ ਲਗਾਇਆ ਜਾ ਸਕਦਾ ਹੈ।
2 ਤੋਂ 2.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਹਲਕੇ ਝਟਕੇ ਲੱਗਦੇ ਹਨ।
3 ਤੋਂ 3.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਤੁਹਾਡੇ ਨੇੜੇ ਤੋਂ ਟਰੱਕ ਲੰਘ ਗਿਆ ਹੋਏ।
4 ਤੋਂ 4.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਵਿੰਡੋਜ਼ ਟੁੱਟ ਸਕਦੀਆਂ ਹਨ ਤੇ ਕੰਧਾਂ 'ਤੇ ਲਟਕਦੀਆਂ ਫਰੇਮਾਂ ਡਿੱਗ ਸਕਦੀਆਂ ਹਨ।
5 ਤੋਂ 5.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਭਾਰੀ ਫਰਨੀਚਰ ਵੀ ਹਿੱਲ ਸਕਦਾ ਹੈ।
6 ਤੋਂ 6.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇਮਾਰਤਾਂ ਦੀ ਨੀਂਹ ਦਰਕ ਸਕਦੀ ਹੈ। ਉਪਰਲੀਆਂ ਮੰਜ਼ਲਾਂ ਨੂੰ ਨੁਕਸਾਨ ਹੋ ਸਕਦਾ ਹੈ।
7 ਤੋਂ 7.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇਮਾਰਤਾਂ ਢਹਿ ਸਕਦੀਆਂ ਹਨ। ਅੰਡਰਗਰਾਉਂਡ ਪਾਈਪਾਂ ਫਟ ਸਕਦੀਆਂ ਹਨ।
8 ਤੋਂ 8.9 ਰਿਕਟਰ ਪੈਮਾਨੇ ਦੇ ਭੂਚਾਲ ਨਾਲ ਇਮਾਰਤਾਂ ਤੇ ਵੱਡੇ ਪੁਲ ਵੀ ਢਹਿ ਜਾਂਦੇ ਹਨ। ਸੁਨਾਮੀ ਦਾ ਖ਼ਤਰਾ ਹੁੰਦਾ ਹੈ।
9 ਤੇ ਇਸ ਤੋਂ ਵੱਧ ਰਿਕਟਰ ਪੈਮਾਨੇ ਦੇ ਭੂਚਾਲ ਨਾਲ ਪੂਰੀ ਤਬਾਹੀ ਮੱਚ ਸਕਦੀ ਹੈ
ਜੇ ਕੋਈ ਮੈਦਾਨ ਵਿੱਚ ਖੜ੍ਹਾ ਹੋਏ ਤਾਂ ਉਹ ਧਰਤੀ ਨੂੰ ਹਿੱਲਦਾ ਵੇਖ ਸਕਦਾ ਹੈ। ਸਮੁੰਦਰ ਨੇੜੇ ਸੁਨਾਮੀ ਆ ਸਕਦੀ ਹੈ