ਤੁਲਸੀ ਦਾ ਪੌਦਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਤੁਲਸੀ ਦੇ ਪੌਦੇ ਵਿੱਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ ਆਓ ਜਾਣਦੇ ਹਾਂ ਕਿ ਤੁਲਸੀ ਦੇ ਪੱਤੇ ਕਦੋਂ ਤੋੜਨੇ ਚਾਹੀਦੇ? ਤੁਲਸੀ ਦੀਆਂ ਪੱਤੀਆਂ ਤੋੜਨ ਤੋਂ ਪਹਿਲਾਂ ਤੁਲਸੀ ਮਾਤਾ ਤੋਂ ਹਮੇਸ਼ਾ ਉਨ੍ਹਾਂ ਦੀ ਆਗਿਆ ਲੈਣੀ ਚਾਹੀਦੀ ਕਿਸੇ ਧਾਰਮਿਕ ਕੰਮ ਲਈ ਤੁਲਸੀ ਦੇ ਪੱਤਿਆਂ ਨੂੰ ਤੋੜਨਾ ਸਹੀ ਮੰਨਿਆ ਜਾਂਦਾ ਹੈ ਤੁਲਸੀ ਦੇ ਪੱਤਿਆਂ ਨੂੰ ਸੂਰਜ ਡੁੱਬਣ ਤੋਂ ਬਾਅਦ ਨਹੀਂ ਤੋੜਨਾ ਚਾਹੀਦਾ ਨਹਾਉਣ ਤੋਂ ਬਾਅਦ ਸਾਫ ਹੱਥਾਂ ਨਾਲ ਹੀ ਛੁਹਣਾ ਚਾਹੀਦਾ ਹੈ ਜੇਕਰ ਤੁਲਸੀ ਦੇ ਪੱਤੇ ਪਹਿਲਾਂ ਤੋਂ ਟੁੱਟੇ ਹੋਏ ਹਨ ਤਾਂ ਉਨ੍ਹਾਂ ਨੂੰ ਵੀ ਹੱਥ ਸਾਫ ਕਰਕੇ ਲਾਓ