ਦੁਨੀਆ ਦੇ ਲਗਭਗ ਕਈ ਦੇਸ਼ਾਂ ਵਿੱਚ ਸ਼ਰਾਬ ਪੀਣ ਆਮ ਗੱਲ ਹੈ ਪਰ ਕਈ ਦੇਸ਼ਾਂ ਵਿੱਚ ਸ਼ਰਾਬ ਪੀਣ ‘ਤੇ ਪਾਬੰਦੀ ਹੈ ਭਾਰਤ ਦੇ ਕੁਝ ਸੂਬਿਆਂ ਵਿੱਚ ਵੀ ਸ਼ਰਾਬ ਪੀਣ ‘ਤੇ ਪਾਬੰਦੀ ਹੈ ਜਿੱਥੇ ਸ਼ਰਾਬ ‘ਤੇ ਪਾਬੰਦੀ ਹੈ, ਉੱਥੇ ਸ਼ਰਾਬ ਪੀਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਇੱਕ ਦੇਸ਼ ਤਾਂ ਇਦਾਂ ਦਾ ਵੀ ਹੈ, ਜਿੱਥੇ ਸ਼ਰਾਬ ਪੀਣ ‘ਤੇ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਈਰਾਨ ਵਿੱਚ ਸ਼ਰਾਬ ‘ਤੇ ਸਖ਼ਤੀ ਦੇ ਨਾਲ-ਨਾਲ ਪਾਬੰਦੀ ਵੀ ਲਾਈ ਗਈ ਹੈ ਸਖ਼ਤ ਨਿਯਮਾਂ ਤੋਂ ਬਾਅਦ ਵੀ ਲੋਕ ਇੱਥੇ ਸ਼ਰਾਬ ਪੀਂਦੇ ਹਨ ਇੱਥੇ ਦੇ ਲੋਕ ਦੂਜੇ ਦੇਸ਼ਾਂ ਤੋਂ ਸ਼ਰਾਬ ਮੰਗਵਾ ਕੇ ਪੀਂਦੇ ਹਨ ਇਰਾਨ ਵਿੱਚ ਸ਼ਰਾਬੀ ਨੂੰ ਜੇਲ੍ਹ ਵਿੱਚ ਬੰਦ ਕਰਨ ਅਤੇ 80 ਕੋੜੋ ਦੀ ਸਜ਼ਾ ਦਾ ਨਿਯਮ ਹੈ। ਚਾਰ ਵਾਰ ਜੇਲ੍ਹ ਹੋਣ ਤੋਂ ਬਾਅਦ ਪੰਜਵੀ ਵਾਰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ