ਜ਼ਿਆਦਾਤਰ ਲੋਕ ਬ੍ਰੇਕਫਾਸਟ ਵਿੱਚ ਬਿਸਕੁਟ ਖਾਣਾ ਪਸੰਦ ਕਰਦੇ ਹਨ ਤੁਸੀਂ ਜ਼ਿਆਦਾਤਰ ਬਿਸਕੁਟਾਂ ਵਿੱਚ ਸੁਰਾਖ ਜ਼ਰੂਰ ਦੇਖੇ ਹੋਣਗੇ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦੇ ਪਿੱਛੇ ਕੀ ਵਜ੍ਹਾ ਹੈ ਬਿਸਕੁਟ ਵਿੱਚ ਬਣੇ ਛੇਦਾਂ ਨੂੰ ਡਾਕਰਸ ਕਿਹਾ ਜਾਂਦਾ ਹੈ ਇਹ ਛੇਦ ਬਿਸਕੁਟ ‘ਚੋਂ ਹਵਾ ਪਾਸ ਕਰਨ ਲਈ ਬਣਾਏ ਜਾਂਦੇ ਹਨ ਬਿਸਕੁਟ ਵਿੱਚ ਛੇਦ ਹੋਣ ਦਾ ਕਾਰਨ ਬੇਕਿੰਗ ਨਾਲ ਜੁੜਿਆ ਹੋਇਆ ਹੈ ਬੇਕਿੰਗ ਵੇਲੇ ਬਿਸਕੁਟ ਦੇ ਛੇਦਾਂ ਵਿਚੋਂ ਹਵਾ ਆਸਾਨੀ ਨਾਲ ਪਾਸ ਹੋ ਜਾਂਦੀ ਹੈ ਬਿਸਕੁਟ ਵਿੱਚ ਹਵਾ ਪਾਸ ਨਾ ਹੋਣ ਕਰਕੇ ਬਿਸਕੁਟ ਦਾ ਆਕਾਰ ਬਦਲ ਜਾਂਦਾ ਹੈ ਬਿਨਾਂ ਛੇਦ ਤੋਂ ਬਿਸਕੁਟ ਬਣਾਉਣ ਵੇਲੇ ਇਹ ਫੁਲਣ ਲੱਗ ਜਾਂਦੇ ਹਨ ਇਸ ਲਈ ਹਵਾ ਨੂੰ ਬਾਹਰ ਕੱਢਣ ਲਈ ਬਿਸਕੁਟਾਂ ਵਿੱਚ ਛੇਦ ਕੀਤੇ ਜਾਂਦੇ ਹਨ