ਨੇਪਾਲ ਵਿੱਚ ਦੀਵਾਲੀ ਨੂੰ ਤਿਹਾਰ ਕਿਹਾ ਜਾਂਦਾ ਹੈ ਇਹ ਤਿਉਹਾਰ ਪੂਰੇ ਪੰਜ ਦਿਨ ਤੱਕ ਚੱਲਦਾ ਹੈ ਇਸ ਤੋਂ ਇਲਾਵਾ ਜਾਪਾਨ ਦੇ ਕੁਝ ਹਿੱਸਿਆਂ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਮਲੇਸ਼ੀਆ ਵਿੱਚ ਦੀਵਾਲੀ ਨੂੰ ਹਰੀ ਦੀਵਾਲੀ ਕਿਹਾ ਜਾਂਦਾ ਹੈ ਥਾਈਲੈਂਡ ਵਿੱਚ ਦੀਵਾਲੀ ਨੂੰ ਵੱਖਰੇ ਹੀ ਢੰਗ ਨਾਲ ਮਨਾਇਆ ਜਾਂਦਾ ਹੈ ਇੱਥੇ ਇਸ ਤਿਉਹਾਰ ਨੂੰ ਕ੍ਰਿਓਂਧ ਕਿਹਾ ਜਾਂਦਾ ਹੈ ਸਿੰਗਾਪੁਰ ਦੀ ਗੱਲ ਕਰੀਏ ਤਾਂ ਇੱਥੇ ਦੀਵਾਲੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਇਸ ਤੋਂ ਇਲਾਵਾ ਮਾਰੀਸ਼ਸ ਵਿੱਚ ਵੀ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਇੱਥੇ ਦੀਵਾਲੀ ਦੇ ਦਿਨ ਪਬਲਿਕ ਹੋਲੀਡੇ ਰਹਿੰਦਾ ਹੈ