ਹਿੰਦੂ ਧਰਮ ਵਿੱਚ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਟ ਸਾਵਿਤਰੀ ਦਾ ਵਰਤ ਰੱਖਦੀਆਂ ਹਨ ਕਿਉਂਕਿ ਹਿੰਦੂ ਪੁਰਾਣ ਦੇ ਅਨੂਸਾਰ ਇਸ ਦਿਨ ਸਾਵਿਤਰੀ ਆਪਣੇ ਪਤੀ ਸਤਿਆਵਾਨ ਦੇ ਪ੍ਰਾਣ ਯਮਰਾਜ ਤੋਂ ਛਿਨ ਕੇ ਲੈ ਆਈ ਸੀ ਇਸ ਲਈ ਹਰ ਸਾਲ ਵਿਆਹੁਤਾ ਔਰਤਾਂ ਜੇਠ ਮਹੀਨੇ ਦੀ ਕ੍ਰਿਸ਼ਣ ਪਕਸ਼ ਦੀ ਪੂਰਣਿਮਾ ਦੇ ਦਿਨ ਇਹ ਵਰਤ ਰੱਖਦੀਆਂ ਹਨ ਤਾਂ ਆਓ ਜਾਣਦੇ ਇਸ ਵਰਤ ਕਿਵੇਂ ਰੱਖਿਆ ਜਾਂਦਾ ਹੈ ਇਹ ਵਰਤ 6 ਜੂਨ ਨੂੰ ਰੱਖਿਆ ਜਾਵੇਗਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਹ ਵਰਤ ਰੱਖੋ ਯਮਰਾਜ ਨੂੰ ਪ੍ਰਸ਼ਾਦ ਦੇ ਤੌਰ ‘ਤੇ ਗਿਲੇ ਕਾਲੇ ਚਨੇ ਚੜ੍ਹਾਓ ਇਸ ਤੋਂ ਬਾਅਦ ਸੋਲ੍ਹਾ ਸ਼ਿੰਗਾਰ ਕਰਕੇ ਸਪਤਧਾਨ ਨੂੰ ਇੱਕ ਟੋਕਰੀ ਵਿੱਚ ਬਰਗਦ ਦੇ ਪੌਦੇ ਦੇ ਥੱਲ੍ਹੇ ਰੱਖੋ ਇਸ ਦੇ ਨਾਲ ਹੀ ਦੂਜੀ ਟੋਕਰੀ ਵਿੱਚ ਸਤਿਆਵਾਨ ਅਤੇ ਸਾਵਿਤਰੀ ਦੀ ਤਸਵੀਰ ਰੱਖੋ ਫਿਰ ਦੁੱਧ ਅਤੇ ਜਲ, ਅਕਸ਼ਤ ਸਿੰਦੂਰ, ਮਿਠਾਈ ਅਤੇ ਘਿਓ ਦਾ ਦੀਵਾ ਜਗਾਓ 108 ਵਾਰ ਰੱਖਿਆ ਸੂਤਰ ਨੂੰ ਦਰੱਖਤ ਨਾਲ ਲਪੇਟਦਿਆਂ ਹੋਇਆਂ 7 ਤੋਂ 11 ਵਾਰ ਪਰਿਕਰਮਾ ਕਰੋ ਸਾਵਿਤਰੀ ਕਥਾ ਸੁਣਨ ਤੋਂ ਬਾਅਦ ਸੁਹਾਗ ਦੀ ਸਾਮਗਰੀ ਮਹਿਲਾਵਾਂ ਨੂੰ ਦਾਨ ਕਰੋ