ਪੰਜਾਬੀ ਲੋਹੜੀ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ ਇਹ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ ਇਸ ਦਿਨ ਸ਼ਾਮ ਨੂੰ ਲੱਕੜਾਂ ਇਕੱਠਿਆਂ ਕਰਕੇ ਅੱਗ ਬਾਲੀ ਜਾਂਦੀ ਹੈ ਅਤੇ ਫਿਰ ਇਸ ਵਿੱਚ ਤਿਲ, ਮੁੰਗਫਲੀ ਅਤੇ ਰੇਵੜੀ ਅੱਗ ਵਿੱਚ ਪਾਉਂਦੇ ਹਾਂ ਅੱਤੇ ਫਿਰ ਅੱਗ ਦੇ ਆਲੇ-ਦੁਆਲੇ ਘੁੰਮ ਕੇ ਚੰਗੀ ਫਸਲ ਦੀ ਕਾਮਨਾ ਕਰਦੇ ਹਨ ਤੁਹਾਨੂੰ ਪਤਾ ਹੈ ਕਿ 2024 ਵਿੱਚ ਲੋਹੜੀ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ ਇਹ ਤਿਉਹਾਰ ਵੈਸੇ ਤਾਂ 13 ਜਨਵਰੀ ਨੂੰ ਮਨਾਇਆ ਜਾਵੇਗਾ ਪਰ ਕਿਉਂਕਿ ਇਸ ਵਾਰ ਸੂਰਜ ਦੇਵਤਾ 15 ਜਨਵਰੀ ਨੂੰ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰ ਰਹੇ ਹਨ ਇਸ ਕਰਕੇ ਇਸ ਵਾਰ ਲੋਹੜੀ 13 ਅਤੇ 14 ਜਨਵਰੀ ਦੋਵੇਂ ਦਿਨ ਮਨਾਈ ਜਾਵੇਗੀ