ਖੀਰੇ ਅਤੇ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਅੱਖਾਂ ਦੇ ਨੇੜੇ ਕਾਲੇ ਘੇਰੇ 'ਤੇ ਲਗਾਓ, ਹੌਲੀ -ਹੌਲੀ ਉਹ ਠੀਕ ਹੋਣ ਲੱਗਣਗੇ।
ਬਦਾਮ ਨੂੰ ਰਾਤ ਭਰ ਪਾਣੀ 'ਚ ਭਿਓ ਕੇ ਰੱਖੋ, ਫਿਰ ਇਸਨੂੰ ਪੀਸ ਲਓ ਅਤੇ ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਓ।
ਟਮਾਟਰ ਦੀ ਪਿਊਰੀ ਬਣਾ ਇਸ 'ਚ ਥੋੜਾ ਜਿਹਾ ਬੇਸਨ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਇਸਨੂੰ ਅੱਖਾਂ ਦੇ ਹੇਠਾਂ ਲਗਾਓ।
ਕੱਚੇ ਆਲੂਆਂ ਨੂੰ ਪੀਸ ਲਓ, ਫਿਰ ਇਸ ਪੇਸਟ ਨੂੰ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ 'ਤੇ ਲਗਾਓ।
ਖੀਰੇ ਦਾ ਜੂਸ ਅਤੇ ਗੁਲਾਬ ਜਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ ਅਤੇ ਇਸਨੂੰ ਅੱਖਾਂ 'ਤੇ ਰੱਖਣ ਨਾਲ ਕਾਲੇ ਘੇਰੇ ਦੂਰ ਹੋਣੇ ਸ਼ੁਰੂ ਹੋ ਜਾਣਗੇ।
ਹਰ ਰੋਜ਼ ਸੌਣ ਤੋਂ ਪਹਿਲਾਂ ਦੁੱਧ ਨੂੰ ਕਪਾਹ ਵਿੱਚ ਭਿਓ ਕੇ ਅੱਖਾਂ 'ਤੇ ਰੱਖੋ। ਇਸਨੂੰ 10 ਮਿੰਟ ਤੱਕ ਰੱਖਣ ਦੇ ਬਾਅਦ ਹਟਾ ਦਿਓ।
ਹਰ ਰੋਜ਼ ਤੁਸੀਂ ਸਾਫ਼ ਪਾਣੀ ਵਿੱਚ ਗੁਲਾਬ ਜਲ ਦੀਆਂ ਬੂੰਦਾਂ ਮਿਲਾ ਕੇ ਆਪਣੀਆਂ ਅੱਖਾਂ ਧੋਵੋ, ਇਹ ਉਪਾਅ ਕਾਰਗਰ ਹੈ।
ਅੱਖਾਂ ਦੇ ਉਪਰਲੇ ਅਤੇ ਹੇਠਲੇ ਹਿੱਸੇ 'ਤੇ ਕੱਚਾ ਆਲੂ ਲਗਾਉਣ ਨਾਲ ਡਾਰਕ ਸਰਕਲ ਘਟਣੇ ਸ਼ੁਰੂ ਹੋ ਜਾਣਗੇ।