ਘਿਓ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਸਗੋਂ ਚਮੜੀ ਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇ ਤੁਸੀਂ ਬਜ਼ਾਰ ਤੋਂ ਦੇਸੀ ਘਿਓ ਮੰਗਵਾਉਂਦੇ ਹੋ ਤਾਂ ਇਹ ਨਕਲੀ ਵੀ ਹੋ ਸਕਦਾ ਹੈ। ਇਹ ਪਛਾਣ ਕਰਨਾ ਜ਼ਰੂਰੀ ਹੈ ਕਿ ਘਿਓ ਅਸਲੀ ਹੈ ਜਾਂ ਨਕਲੀ। ਨਮਕ ਅਸਲੀ ਤੇ ਨਕਲੀ ਘਿਓ ਦੀ ਪਛਾਣ ਕਰਨ ਮਦਦ ਕਰ ਸਕਦਾ ਹੈ। ਭਾਂਡੇ 'ਚ ਇੱਕ ਚਮਚ ਘਿਓ ਲਓ। ਇਸ 'ਚ ਅੱਧਾ ਚਮਚ ਨਮਕ ਤੇ ਹਾਈਡ੍ਰੋਕਲੋਰਿਕ ਐਸਿਡ ਮਿਲਾਓ। ਇਸ ਨੂੰ ਲਗਪਗ ਵੀਹ ਮਿੰਟ ਲਈ ਇਸ ਤਰ੍ਹਾਂ ਛੱਡ ਦਿਓ। ਇਸ ਦੌਰਾਨ ਘਿਓ ਦਾ ਰੰਗ ਬਦਲਦਾ ਹੈ ਤਾਂ ਇਹ ਘਿਓ ਨਕਲੀ ਹੈ। ਜਦੋਂਕਿ ਅਸਲੀ ਘਿਓ ਦਾ ਰੰਗ ਬਿਲਕੁਲ ਨਹੀਂ ਬਦਲਦਾ। ਇਸ ਤੋਂ ਇਲਾਵਾ ਇੱਕ ਗਲਾਸ ਪਾਣੀ ਲਓ ਤੇ ਉਸ ਵਿੱਚ ਇੱਕ ਚਮਚ ਘਿਓ ਮਿਲਾ ਲਓ। ਜੇਕਰ ਘਿਓ ਪਾਣੀ ਵਿੱਚ ਉੱਪਰ ਵੱਲ ਤੈਰਨਾ ਸ਼ੁਰੂ ਕਰ ਦੇਵੇ ਤਾਂ ਇਹ ਘਿਓ ਅਸਲੀ ਹੈ। ਨਕਲੀ ਘਿਓ ਪਾਣੀ ਵਿੱਚ ਤੈਰਨ ਦੀ ਬਜਾਏ ਭਾਂਡੇ ਦੇ ਹੇਠਾਂ ਤੱਕ ਡੁੱਬ ਜਾਂਦਾ ਹੈ।