ਘਿਓ ਵਿੱਚ ਮਿਲਾਵਟ ਹੋਣ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਸੁਣਿਆ ਹੋਵੇਗਾ ਆਓ ਤੁਹਾਨੂੰ ਦੱਸਦੇ ਹਾਂ ਇਸ ਧੋਖਾਧੜੀ ਤੋਂ ਬਚਣ ਦਾ ਤਰੀਕਾ ਪੁਰਾਣੇ ਲੋਕ ਤਾਂ ਘਿਓ ਦੀ ਪਛਾਣ ਉਸ ਨੂੰ ਦੇਖ ਕੇ ਹੀ ਕਰ ਲੈਂਦੇ ਸੀ ਪਰ ਸ਼ਹਿਰਾਂ ਵਿੱਚ ਜਾਗਰੂਕਤਾ ਦੀ ਕਮੀ ਹੋਣ ਕਰਕੇ ਘਿਓ ਵਿੱਚ ਮਿਲਾਵਟ ਹੁੰਦੀ ਹੈ ਹੁਣ ਸ਼ਹਿਰਾਂ ਵਿੱਚ ਲੋਕ ਆਸਾਨੀ ਨਾਲ ਦੇਸ਼ੀ ਘਿਓ ਦੀ ਸ਼ੁੱਧਤਾ ਦੀ ਪਰਖ ਕਰ ਲੈਂਦੇ ਹਨ ਇਸ ਦੇ ਲਈ ਬਜ਼ਾਰ ਤੋਂ ਜ਼ਿਆਦਾ ਘਿਓ ਖਰੀਦਣ ਦੀ ਥਾਂ ਥੋੜਾ ਜਿਹਾ ਸੈਂਪਲ ਲੈ ਆਓ ਘਿਓ ਨੂੰ ਗਰਮ ਕਰੋ, ਇਸ ਦੀ ਖੁਸ਼ਬੂ ਨਾਲ ਅਸਲੀ ਤੇ ਨਕਲੀ ਦਾ ਪਤਾ ਲੱਗ ਜਾਵੇਗਾ ਇਸ ਤੋਂ ਬਾਅਦ ਇੱਕ ਕੌਲੇ ਵਿੱਚ ਪਾਣੀ ਲੈ ਕੇ ਗਰਮ ਘਿਓ ਇਸ ਵਿੱਚ ਪਾ ਦਿਓ ਜੇਕਰ ਘਿਓ ਕੌਲੀ ਵਿੱਚ ਥੱਲ੍ਹੇ ਬੈਠ ਜਾਵੇਗਾ ਤਾਂ ਸਮਝੋ ਕਿ ਘਿਓ ਨਕਲੀ ਹੈ ਅਸਲੀ ਦੇਸੀ ਘਿਓ ਦੀ ਇਹ ਹੀ ਪਛਾਣ ਹੈ ਕਿ ਉਹ ਜੰਮਣ ‘ਤੇ ਵੀ ਪਾਣੀ ਦੇ ਉੱਪਰ ਤੈਰਦਾ ਹੈ