ਸਭ ਤੋਂ ਪਹਿਲਾਂ ਚਾਵਲ ਪਾਣੀ 'ਚ ਭਿਉਂ ਦਿਉ।
ਉਸ ਤੋਂ ਬਾਅਦ ਗ੍ਰੇਵੀ ਤਿਆਰ ਕਰੋ।
ਗ੍ਰੇਵੀ ਤਿਆਰ ਕਰਨ ਲਈ ਸਬਜ਼ੀਆਂ ਛੋਟੇ ਟੁਕੜਿਆਂ 'ਚ ਕੱਟ ਲਵੋ।
ਇਹ ਸਬਜ਼ੀਆਂ ਤੇਲ ਜਾਂ ਘਿਉ 'ਚ ਫਰਾਈ ਕਰ ਲਵੋ।
ਗ੍ਰੇਵੀ 'ਚ ਅੱਧਾ ਕੱਪ ਫੈਂਟਿਆ ਹੋਇਆ ਦਹੀ ਤੇ ਹਰਾ ਧਨੀਆ ਪਾਓ।
ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ ਤੇ ਕੁਝ ਦੇਰ ਲਈ ਪੱਕਣ ਦਿਉ।
ਹੁਣ ਜਦੋਂ ਗ੍ਰੇਵੀ ਅੱਧੀ ਪੱਕ ਜਾਵੇ ਤਾਂ ਚਾਵਲ ਪਕਾਉਣਾ ਸ਼ੁਰੂ ਕਰ ਦਿਉ।
ਚਾਵਲ ਤੇ ਗ੍ਰੇਵੀ ਨੂੰ ਇਕੱਠੇ ਕਿਸੇ ਵੱਡੇ ਬਰਤਨ 'ਚ ਪਕਾਓ।
ਤੁਹਾਡੀ ਬਿਰਿਆਨੀ ਤਿਆਰ ਹੈ।