ਇਕ ਬਾਊਲ 'ਚ ਖੋਆ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ 'ਚ ਮੈਦਾ ਤੇ ਬੇਕਿੰਗ ਸੋਢਾ ਮਿਲਾ ਕੇ ਮਟੀਰੀਅਲ ਤਿਆਰ ਕਰ ਲਓ।
ਬਣਾਇਆ ਹੋਇਆ ਮਿਸ਼ਰਨ ਨਰਮ ਤੇ ਲਚਕੀਲਾ ਹੋਣਾ ਚਾਹੀਦਾ ਹੈ, ਡ੍ਰਾਈ ਨਹੀਂ।
ਹੁਣ ਛੋਟੇ ਗੋਲ ਪੇੜੇ ਬਣਾ ਲਓ। ੜਾਹੀ 'ਚ ਘਿਉ ਪਾਓ, ਘਿਉ ਗਰਮ ਹੋਣ ਦਿਉ।
ਹੁਣ ਇਸ 'ਚ ਜਿੰਨੇ ਪੀਸ ਆਰਾਮ ਨਾਲ ਆ ਸਕਦੇ ਹਨ ਉਹ ਪਾਓ।
ਸੇਕ ਘੱਟ ਕਰ ਦਿਉ ਤੇ ਬ੍ਰਾਊਨ ਹੋਣ ਤਕ ਗੁਲਾਬ ਜਾਮੁਨ ਪਕਾਓ।
ਗੁਲਾਬ ਜਾਮਨ ਬਣਾ ਕੇ ਰੱਖ ਲਓ ਤੇ ਹੁਣ ਚਾਸ਼ਨੀ ਤਿਆਰ ਕਰ ਲਓ।
ਪਾਣੀ 'ਚ ਖੰਡ ਮਿਲਾਕੇ ਇਸ ਨੂੰ ਉਬਾਲੋ।