ਨਰਾਤਿਆਂ ਦਾ ਤਿਉਹਾਰ ਆਉਣ ਵਾਲਾ ਹੈ ਪ੍ਰਸ਼ਾਦ ਅਤੇ ਵਰਤ ਦੇ ਖਾਣੇ ਦੇ ਲਈ ਦੇਸੀ ਘਿਓ ਦੀ ਲੋੜ ਹੁੰਦੀ ਹੈ ਪਰੰਪਰਾ ਦੇ ਅਨੁਸਾਰ ਨਰਾਤਿਆਂ ਦੇ ਵੇਲੇ ਸ਼ੁੱਧ ਦੇਸੀ ਘਿਓ ਖਾਣਾ ਚਾਹੀਦਾ ਹੈ ਇਸ ਵੇਲੇ ਬਾਜ਼ਾਰ ਵਿੱਚ ਮਿਲਾਵਟ ਵਾਲਾ ਘਿਓ ਮਿਲਦਾ ਹੈ ਘਰ ਵਿੱਚ ਤੁਸੀਂ ਆਸਾਨੀ ਨਾਲ ਦੇਸੀ ਘਿਓ ਬਣਾ ਸਕਦੇ ਹੋ ਘਿਓ ਬਣਾਉਣ ਲਈ ਤੁਹਾਨੂੰ ਕਈ ਦਿਨਾਂ ਤੱਕ ਮਲਾਈ ਇਕੱਠੀ ਕਰਨੀ ਪੈਂਦੀ ਹੈ ਘਿਓ ਕੱਢਣ ਲਈ ਇਕੱਠੀ ਕੀਤੀ ਗਈ ਮਲਾਈ ਨੂੰ ਇੱਕ ਵੱਡੇ ਭਾਂਡੇ ਵਿੱਚ ਕੱਢ ਲਓ ਹੁਣ ਇਸ ਮਲਾਈ ਨੂੰ ਬਲੈਂਡ ਕਰੋ ਬਲੈਂਡ ਕਰਨ ਵੇਲੇ ਮਲਾਈ ਤੋਂ ਲੱਸੀ ਵੱਖਰੀ ਹੋ ਜਾਵੇਗੀ ਤੇ ਮੱਖਣ ਮਿਲ ਜਾਵੇਗਾ ਇਸ ਤੋਂ ਬਾਅਦ ਇਸ ਨੂੰ ਘੱਟ ਗੈਸ ‘ਤੇ ਰੱਖ ਕੇ ਅੱਧੇ ਘੰਟੇ ਤੱਕ ਪਕਾਓ