ਕੌਫੀ ਦੀ ਵਰਤੋਂ ਝੁਰੀਆਂ ਅਤੇ ਫਾਈਨ ਲਾਈਨਾਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਸਕਿਨ ਨੂੰ ਸਿਹਤਮੰਦ ਅਤੇ ਜਵਾਨ ਬਣਾਉਂਦੀ ਹੈ। ਕੌਫੀ ਸਕਿਨ ਦੇ ਮਰੇ ਹੋਏ ਸੈੱਲਾਂ ਨੂੰ ਹਟਾਉਣ ਦਾ ਕੰਮ ਕਰਦੀ ਹੈ। ਇਸ ਨਾਲ ਚਿਹਰੇ ‘ਤੇ ਕੁਦਰਤੀ ਚਮਕ ਆਉਂਦੀ ਹੈ। ਕੌਫੀ ਅਤੇ ਐਲੋਵੇਰਾ ਦੀ ਪੇਸਟ ਨੂੰ ਗਰਦਨ ਅਤੇ ਚਿਹਰੇ ‘ਤੇ ਲਗਾਓ। ਇਸ ਨਾਲ ਚਮੜੀ ਦੀ ਕੁਝ ਦੇਰ ਤੱਕ ਮਾਲਿਸ਼ ਕਰੋ। ਤੁਸੀਂ ਚਮੜੀ ਲਈ ਕੌਫੀ ਅਤੇ ਦੁੱਧ ਦੇ ਪੇਸਟ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਸਕਿਨ ਲਈ ਕੌਫੀ ਅਤੇ ਕੇਲੇ ਦੇ ਪੇਸਟ ਦੀ ਵਰਤੋਂ ਵੀ ਕਰ ਸਕਦੇ ਹੋ। ਕੌਫੀ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਓ।