ਇਕ ਵੱਡਾ ਕਟੋਰਾ ਲਓ ਅਤੇ ਉਸ ਵਿਚ ਤਾਜ਼ਾ ਦਹੀਂ ਪਾਓ

ਇਸ ਤੋਂ ਬਾਅਦ ਇਸ ਦਹੀਂ ਨੂੰ ਚੰਗੀ ਤਰ੍ਹਾਂ ਮਿਲਾਓ।

ਜਦੋਂ ਇਹ ਦਹੀਂ ਪੂਰੀ ਤਰ੍ਹਾਂ ਮੁਲਾਇਮ ਹੋ ਜਾਵੇ ਤਾਂ ਇਸ 'ਚ ਚੀਨੀ ਮਿਲਾਓ

ਇੱਕ ਵਾਰ ਫਿਰ ਦਹੀਂ ਨੂੰ ਘੱਟ ਤੋਂ ਘੱਟ 10 ਤੋਂ 15 ਮਿੰਟ ਤੱਕ ਮਿਕਸ ਕਰੋ

ਹੁਣ ਇਸ ਦਹੀਂ 'ਚ ਬਰਫ ਦੇ ਟੁਕੜੇ ਅਤੇ ਥੋੜ੍ਹਾ ਠੰਡਾ ਪਾਣੀ ਮਿਲਾਓ

ਜੇਕਰ ਤੁਹਾਨੂੰ thick ਲੱਸੀ ਪਸੰਦ ਹੈ ਤਾਂ ਇਸ 'ਚ ਪਾਣੀ ਨਾ ਮਿਲਾਓ

ਇਸ ਤੋਂ ਬਾਅਦ ਲੱਸੀ 'ਚ ਗੁਲਾਬ ਸਿਰਪ ਮਿਲਾਓ

ਲੱਸੀ ਦਾ ਰੰਗ ਗੁਲਾਬੀ ਹੋਣ ਤੱਕ ਇਸ ਨੂੰ ਮਿਲਾਉ


ਇਸ ਤੋਂ ਬਾਅਦ ਇਸ ਲੱਸੀ ਨੂੰ ਗਲਾਸ 'ਚ ਪਾ ਦਿਓ



ਗੁਲਾਬ ਦੀਆਂ ਪੱਤੀਆਂ ਪਾ ਕੇ ਗਾਰਨਿਸ਼ ਕਰੋ

ਗੁਲਾਬ ਲੱਸੀ ਤਿਆਰ ਹੈ। ਠੰਡਾ ਕਰਕੇ ਸਰਵ ਕਰੋ