ਵਰਕ ਫਰੋਮ ਹੋਮ ਦੇ ਤਣਾਅ ਤੋਂ ਬਚਣ ਲਈ ਹਰ ਘੰਟੇ ਬਾਅਦ ਕੁਝ ਕਸਰਤ ਕਰਨੀ ਜ਼ਰੂਰੀ ਹੈ।
ਚਰਬੀ ਵਾਲੇ ਭੋਜਨ ਤੇ ਬਹੁਤ ਜ਼ਿਆਦਾ ਨਮਕ ਵਾਲਾ ਭੋਜਨ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਸਿਗਰਟ ਪੀਣਾ ਸਿਹਤ ਲਈ ਚੰਗਾ ਨਹੀਂ। ਇਸ ਆਦਤ ਨੂੰ ਜਲਦ ਤੋਂ ਜਲਦ ਛੱਡਣ ਦੀ ਕੋਸ਼ਿਸ਼ ਕਰੋ।
ਜੰਕ ਤੇ ਫਾਸਟ ਫੂਡ ਖਾਣ ਤੋਂ ਵੀ ਪ੍ਰਹੇਜ਼ ਕਰੋ।
ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਯਕੀਨੀ ਤੌਰ 'ਤੇ ਰੋਜ਼ਾਨਾ ਯੋਗਾ ਕਰੋ। ਜੇ ਤੁਸੀਂ ਚਾਹੋ ਤਾਂ ਹਲਕੀ ਕਸਰਤ ਵੀ ਕਰ ਸਕਦੇ ਹੋ।
ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲਓ। ਮਾਹਿਰਾਂ ਦਾ ਕਹਿਣਾ ਹੈ ਕਿ ਇਮਿਊਨ ਸਿਸਟਮ ਨੂੰ ਸੰਤੁਲਿਤ ਰੱਖਣ ਲਈ ਪੂਰੀ ਨੀਂਦ ਲੈਣੀ ਚਾਹੀਦੀ ਹੈ।
ਬ੍ਰੇਕਫਾਸਟ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਤੁਸੀਂ ਬ੍ਰੇਕਫਾਸਟ ਵਿੱਚ ਵਧੇਰੇ ਤਾਜ਼ੇ ਫਲ ਖਾ ਸਕਦੇ ਹੋ। ਤੁਸੀਂ ਸੁੱਕੇ ਮੇਵੇ ਵੀ ਲੈ ਸਕਦੇ ਹੋ।
ਜੇ ਸੰਭਵ ਹੋਵੇ ਤਾਂ ਇੱਕ ਵੱਖਰਾ ਵਰਕਸਪੇਸ ਬਣਾਉ, 15-20 ਮਿੰਟ ਮੋਰਨਿੰਗ ਬ੍ਰੇਕ ਤੇ 15-20 ਮਿੰਟ ਲੰਚ ਬ੍ਰੇਕ ਲਓ।