ਦਿਲਜੀਤ ਦੋਸਾਂਝ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਾਨ ਬਣ ਗਏ ਹਨ। ਉਨ੍ਹਾਂ ਦੀ ਫੈਨ ਫਾਲੋਇੰਗ 'ਚ ਪੂਰੀ ਦੁਨੀਆ 'ਚ ਜ਼ਬਰਦਸਤ ਵਾਧਾ ਹੋਇਆ ਹੈ।



ਇਸ ਦਰਮਿਆਨ ਹਾਲ ਹੀ 'ਚ ਦਿਲਜੀਤ ਦੋਸਾਂਝ ਉਦੋਂ ਸੁਰਖੀਆਂ 'ਚ ਆ ਗਏ ਸੀ, ਜਦੋਂ ਉਹ ਟੇਲਰ ਸਵਿਫਟ ਨਾਲ ਸਮਾਂ ਬਿਤਾਉਂਦੇ ਨਜ਼ਰ ਆਏ ਸੀ।



ਹਾਲਾਂਕਿ ਇਹ ਗੱਲ ਮੀਡੀਆ 'ਚ ਆਉਣ ਤੋਂ ਬਾਅਦ ਦਿਲਜੀਤ ਨੇ ਮਜ਼ਾਕੀਆ ਢੰਗ ਨਾਲ ਆਪਣੀ ਪ੍ਰਤੀਕਿਿਰਆ ਵੀ ਦਿੱਤੀ ਸੀ। ਦਿਲਜੀਤ ਨੇ ਕਿਹਾ ਸੀ ਕਿ 'ਯਾਰ ਪ੍ਰਾਇਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ।'



ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ 5 ਸਾਲ ਪਹਿਲਾਂ ਟੇਲਰ ਸਵਿਫਟ ਨਾਲ ਡੇਟ 'ਤੇ ਜਾਣ ਦੀ ਇੱਛਾ ਜਤਾਈ ਸੀ।



ਜੀ ਹਾਂ, ਇਹ ਬਿਲਕੁਲ ਸੱਚ ਹੈ। ਸਾਲ 2018 ਵਿੱਚ ਦਿਲਜੀਤ ਦੋਸਾਂਝ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਨਜ਼ਰ ਆਏ ਸੀ।



ਇਸ ਦੌਰਾਨ ਕਰਨ ਨੇ ਦਿਲਜੀਤ ਨੂੰ ਪੁੱਛਿਆ ਸੀ ਕਿ ਉਹ ਕਿਸ ਦੇ ਨਾਲ ਡੇਟ 'ਤੇ ਜਾਣਾ ਚਾਹੁਣਗੇ?



ਟੇਲਰ ਸਵਿਫਟ ਨਾਲ ਜਾਂ ਫਿਰ ਕੈਟਰੀਨਾ ਕੈਫ? ਇਸ 'ਤੇ ਦਿਲਜੀਤ ਨੇ ਕੈਟਰੀਨਾ ਨੂੰ ਰਿਜੈਕਟ ਕਰਦਿਆਂ ਟੇਲਰ ਦਾ ਨਾਂ ਲਿਆ ਸੀ।



ਦਿਲਜੀਤ ਨੇ ਕਿਹਾ ਸੀ ਕਿ 'ਟੇਲਰ ਠੀਕ ਹੈ, ਕਿਉਂਕਿ ਉਹ ਉਸ ਦੇ ਨਾਲ ਗਾਣੇ ਗੂਣੇ ਬਾਰੇ ਵੀ ਡਿਸਕਸ ਕਰ ਲੈਣਗੇ।'



ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।



ਦੇਖੋ ਇਹ ਵਡਿੀਓ: