ਪੰਜਾਬੀ ਰਸੋਈ ਵਿੱਚ ਸਭ ਤੋਂ ਵੱਧ ਸਰੋਂ ਦੇ ਤੇਲ ਦੀ ਵਰਤੋਂ ਕਰਦੇ ਹਨ ਦੂਜੇ ਪਾਸੇ ਬਾਜ਼ਾਰ ਵਿੱਚ ਨਕਲੀ ਸਰੋਂ ਦੇ ਤੇਲ ਦੀ ਵੀ ਭਰਮਾਰ ਹੈ ਜਾਣੋ 3 ਤਰੀਕੇ ਜਿਸ ਨਾਲ ਅਸਲੀ ਤੇ ਨਕਲੀ ਸਰ੍ਹੋਂ ਦੇ ਤੇਲ ਦਾ ਪਤਾ ਲਾ ਸਕਦੇ ਹੋ ਸਰ੍ਹੋਂ ਦੇ ਤੇਲ ਨੂੰ 5 ਮਿੰਟ ਲਈ ਫ੍ਰੀਜ਼ਰ 'ਚ ਰੱਖੋ ਜੇ ਪਾਮ ਆਇਲ ਮਿਲਾਇਆ ਹੋਵੇਗਾ ਤਾਂ ਇਹ ਜੰਮ ਜਾਵੇਗਾ ਤੇ ਸਰ੍ਹੋਂ ਦਾ ਤੇਲ ਉੱਪਰ ਤੈਰੇਗਾ ਸਰ੍ਹੋਂ ਦੇ ਤੇਲ ਦੀ ਮਹਿਕ ਬਹੁਤ ਤੇਜ਼ ਹੁੰਦੀ ਹੈ, ਜਦੋਂਕਿ ਨਕਲੀ ਤੇਲ ਦੀ ਗੰਧ ਇੰਨੀ ਤੇਜ਼ ਨਹੀਂ ਹੁੰਦੀ ਅਸਲੀ ਸਰ੍ਹੋਂ ਦਾ ਤੇਲ ਥੋੜ੍ਹਾ ਮੋਟਾ ਤੇ ਰੰਗ 'ਚ ਗੂੜਾ ਹੁੰਦਾ ਹੈ ਜਦੋਂਕਿ ਨਕਲੀ ਤੇਲ ਬਹੁਤ ਪਤਲਾ ਤੇ ਹਲਕਾ ਭੂਰਾ ਰੰਗ ਦਾ ਹੁੰਦਾ ਹੈ ਕੜਾਹੀ ਵਿੱਚ ਸਰ੍ਹੋਂ ਦੇ ਤੇਲ ਨੂੰ ਗਰਮ ਕਰਨ 'ਤੇ ਇਸ ਦੀ ਗੰਧ ਦੂਰ ਹੋ ਜਾਂਦੀ ਹੈ ਜਦੋਂਕਿ ਨਕਲੀ ਤੇਲ 'ਚ ਅਜਿਹਾ ਨਹੀਂ ਹੁੰਦਾ