Ileana D'Cruz Welcome Baby Boy: ਬਾਲੀਵੁੱਡ ਅਭਿਨੇਤਰੀ ਇਲਿਆਨਾ ਡੀਕਰੂਜ਼ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਲਿਆਨਾ ਨੇ ਆਪਣੇ ਘਰ ਛੋਟੇ ਬੇਬੀ ਦਾ ਸਵਾਗਤ ਕੀਤਾ ਹੈ। ਦਰਅਸਲ, ਇਲਿਆਨਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸਦੀ ਜਾਣਾਕਾਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਆਪਣੇ ਬੇਟੇ ਦੀ ਪਿਆਰੀ ਤਸਵੀਰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਲਿਆਨਾ ਡੀ'ਕਰੂਜ਼ ਨੇ ਛੋਟੇ ਰਾਜਕੁਮਾਰ ਦੀ ਤਸਵੀਰ ਸ਼ੇਅਰ ਕਰ ਉਸਦੇ ਨਾਂਅ ਦਾ ਵੀ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਤਸਵੀਰ ਉੱਪਰ ਬੱਚੇ ਦਾ ਨਾਂਅ ਕੋਆ ਫੀਨਿਕਸ ਡੋਲਨ (Koa Phoenix Dola) ਦਾ ਲਿਖਿਆ ਹੋਇਆ ਹੈ। ਅਦਾਕਾਰਾ ਨੇ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, 'ਕੋਈ ਵੀ ਸ਼ਬਦ ਇਹ ਬਿਆਨ ਨਹੀਂ ਕਰ ਸਕਦਾ ਕਿ ਅਸੀਂ ਆਪਣੇ ਬੇਟੇ ਨੂੰ ਇਸ ਦੁਨੀਆ 'ਚ ਲਿਆ ਕੇ ਕਿੰਨੇ ਖੁਸ਼ ਹਾਂ। ਦਿਲ ਭਰ ਆਇਆ। ਇਸ ਤੋਂ ਬਾਅਦ ਲੋਕਾਂ ਨੇ ਅਦਾਕਾਰਾ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਥੀਆ ਸ਼ੈੱਟੀ, ਡੱਬੂ ਰਤਨਾਨੀ, ਸੋਫੀ ਚੌਧਰੀ, ਆਸਥਾ ਸ਼ਰਮਾ ਸਮੇਤ ਹੋਰਾਂ ਨੇ ਅਦਾਕਾਰਾ ਅਤੇ ਪੁੱਤਰ ਦੋਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸਦੇ ਨਾਲ ਪ੍ਰਸ਼ੰਸਕ ਵੀ ਇਸ ਤਸਵੀਰ ਉੱਪਰ ਆਪਣਾ ਪਿਆਰ ਲੁੱਟਾ ਰਹੇ ਹਨ। ਇਲੀਅਨ ਡੀ'ਕਰੂਜ਼ ਨੇ 18 ਅਪ੍ਰੈਲ 2023 ਨੂੰ ਆਪਣੀ ਗਰਭ ਅਵਸਥਾ ਬਾਰੇ ਦੱਸਿਆ ਸੀ। ਉਨ੍ਹਾਂ ਨੇ ਇੱਕ ਪੋਸਟ ਰਾਹੀਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਉਸ ਬੱਚੇ ਦਾ ਪਿਤਾ ਕੌਣ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ। ਪਰ ਜਦੋਂ ਉਹ ਜੁਲਾਈ ਵਿੱਚ ਬੇਬੀਮੂਨ 'ਤੇ ਗਈ ਸੀ, ਤਾਂ ਉਸਨੇ ਯਕੀਨੀ ਤੌਰ 'ਤੇ ਇੱਕ ਫੋਟੋ ਸ਼ੇਅਰ ਕੀਤੀ ਸੀ। ਦੱਸ ਦੇਈਏ ਕਿ ਇਲਿਆਨਾ ਦੇ ਬੇਟੇ ਦਾ ਜਨਮ 1 ਅਗਸਤ ਨੂੰ ਹੋਇਆ ਸੀ। ਪਰ ਅਦਾਕਾਰ ਨੇ ਪੰਜ ਦਿਨ ਬਾਅਦ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।