India vs West Indies Ravichandran Ashwin: ਭਾਰਤੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਵੈਸਟਇੰਡੀਜ਼ ਖਿਲਾਫ ਡੋਮਿਨਿਕਾ ਟੈਸਟ 'ਚ ਖਾਸ ਉਪਲੱਬਧੀ ਹਾਸਲ ਕੀਤੀ ਹੈ। ਉਨ੍ਹਾਂ ਨੇ 700 ਅੰਤਰਰਾਸ਼ਟਰੀ ਵਿਕਟਾਂ ਪੂਰੀਆਂ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 33 ਵਾਰ 5 ਵਿਕਟਾਂ ਲੈਣ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਅਸ਼ਵਿਨ ਨੇ ਜੇਮਸ ਐਂਡਰਸਨ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਅਸ਼ਵਿਨ ਨੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੀ ਪਾਰੀ ਵਿੱਚ 60 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ 6 ਮੇਡਨ ਓਵਰ ਕੱਢੇ। ਡੋਮਿਨਿਕਾ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਟੀਮ 150 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਭਾਰਤੀ ਗੇਂਦਬਾਜ਼ ਨੇ 5 ਵਿਕਟਾਂ ਲਈਆਂ। ਅਸ਼ਵਿਨ ਨੇ ਵੈਸਟਇੰਡੀਜ਼ ਖਿਲਾਫ ਟੈਸਟ 'ਚ 5ਵੀਂ ਵਾਰ 5 ਵਿਕਟਾਂ ਲੈਣ ਦਾ ਜਲਵਾ ਦਿਖਾਇਆ। ਉਸ ਨੇ 33ਵੀਂ ਵਾਰ ਟੈਸਟ ਕ੍ਰਿਕਟ ਵਿੱਚ ਓਵਰਆਲ ਪੰਜ ਵਿਕਟਾਂ ਲਈਆਂ। ਅਸ਼ਵਿਨ ਨੇ ਐਂਡਰਸਨ ਨੂੰ ਵੀ ਪਿੱਛੇ ਛੱਡ ਦਿੱਤਾ। ਐਂਡਰਸਨ ਨੇ ਟੈਸਟ 'ਚ 32 ਵਾਰ ਪੰਜ ਵਿਕਟਾਂ ਲਈਆਂ ਹਨ। ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਪੰਜ ਵਿਕਟਾਂ ਲੈਣ ਦਾ ਰਿਕਾਰਡ ਮੁਥੱਈਆ ਮੁਰਲੀਧਰਨ ਦੇ ਨਾਂ ਹੈ। ਉਹ 67 ਵਾਰ ਅਜਿਹਾ ਕਰ ਚੁੱਕੇ ਹਨ। ਸ਼ੇਨ ਵਾਰਨ ਦੂਜੇ ਨੰਬਰ 'ਤੇ ਹਨ। ਉਹ ਇਹ ਜਲਵਾ 37 ਵਾਰ ਦਿਖਾ ਚੁੱਕੇ ਹਨ। ਰਿਚਰਡ ਹੈਡਲੀ ਨੇ 36 ਵਾਰ ਪੰਜ ਵਿਕਟਾਂ ਲਈਆਂ ਹਨ। ਜਦਕਿ ਰੰਗਨਾ ਹੇਰਾਥ ਨੇ 34 ਵਾਰ ਪੰਜ ਵਿਕਟਾਂ ਲਈਆਂ ਹਨ। ਅਸ਼ਵਿਨ ਇਸ ਸੂਚੀ 'ਚ ਛੇਵੇਂ ਨੰਬਰ 'ਤੇ ਹਨ। ਅਸ਼ਵਿਨ ਨੇ ਸਭ ਤੋਂ ਜ਼ਿਆਦਾ ਵਾਰ ਆਸਟ੍ਰੇਲੀਆ ਖਿਲਾਫ ਪੰਜ ਵਿਕਟਾਂ ਲਈਆਂ ਹਨ। ਉਸ ਨੇ ਅਜਿਹਾ 7 ਵਾਰ ਕੀਤਾ। ਅਸ਼ਵਿਨ ਨੇ ਇੰਗਲੈਂਡ ਅਤੇ ਨਿਊਜ਼ੀਲੈਂਡ ਖਿਲਾਫ ਛੇ ਵਾਰ 5 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਉਸ ਨੇ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਖਿਲਾਫ ਪੰਜ ਵਾਰ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਸ਼੍ਰੀਲੰਕਾ ਖਿਲਾਫ ਤਿੰਨ ਵਾਰ ਅਤੇ ਬੰਗਲਾਦੇਸ਼ ਖਿਲਾਫ ਇੱਕ ਵਾਰ ਪੰਜ ਵਿਕਟਾਂ ਲਈਆਂ ਹਨ।