ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਆਓ ਇਸ ਖਾਸ ਮੌਕੇ 'ਤੇ ਧੋਨੀ ਦੇ ਬਾਈਕ ਕਲੈਕਸ਼ਨ ਅਤੇ ਫਾਰਮ ਹਾਊਸ 'ਤੇ ਇਕ ਨਜ਼ਰ ਮਾਰੀਏ।



ਸ਼ੁੱਕਰਵਾਰ ਨੂੰ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਐੱਮਐੱਸ ਧੋਨੀ ਬਾਈਕ ਦੇ ਬਹੁਤ ਸ਼ੌਕੀਨ ਹਨ। ਸਾਬਕਾ ਭਾਰਤੀ ਕਪਤਾਨ ਕੋਲ ਕਈ ਤਰ੍ਹਾਂ ਦੀਆਂ ਬਾਈਕਸ ਹਨ।



ਧੋਨੀ ਕੋਲ ਵਿੰਗੇਟ ਤੋਂ ਲੈ ਕੇ ਨਵੀਨਤਮ ਮਾਡਲਾਂ ਤੱਕ ਬਾਈਕਸ ਦੀ ਵਿਸ਼ਾਲ ਸ਼੍ਰੇਣੀ ਹੈ। ਧੋਨੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਕੁਝ ਬਾਈਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਪਿਓ-ਧੀ ਦੀ ਇੱਕ ਕਿਊਟ ਤਸਵੀਰ। ਜਿਸ 'ਚ ਉਹ ਆਪਣੀ ਬੇਟੀ ਜੀਵਾ ਦੇ ਨਾਲ ਗੱਡੀ ਨੂੰ ਸਾਫ ਕਰਦੇ ਨਜ਼ਰ ਆ ਰਹੇ ਨੇ ।



ਬਾਈਕ ਤੋਂ ਇਲਾਵਾ ਧੋਨੀ ਆਪਣੇ ਫਾਰਮ ਹਾਊਸ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹਿੰਦੇ ਹਨ। ਮਾਹੀ ਆਪਣੇ ਫਾਰਮ ਹਾਊਸ 'ਚ ਖੇਤੀ ਵੀ ਕਰਦੇ ਹਨ।



ਮਾਹੀ ਦਾ ਫਾਰਮ ਹਾਊਸ ਬਹੁਤ ਵੱਡਾ ਅਤੇ ਆਲੀਸ਼ਾਨ ਹੈ।



ਮੀਡੀਆ ਰਿਪੋਰਟਾਂ ਮੁਤਾਬਕ ਧੋਨੀ ਦਾ ਫਾਰਮ ਹਾਊਸ 7 ਏਕੜ ਜ਼ਮੀਨ 'ਤੇ ਬਣਿਆ ਹੈ। ਖੂਬਸੂਰਤ ਫਾਰਮ ਹਾਊਸ ਵਿਚ ਵੱਖ-ਵੱਖ ਤਰ੍ਹਾਂ ਦੇ ਦਰੱਖਤ ਅਤੇ ਪੌਦੇ ਮੌਜੂਦ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਈ ਜਾਨਵਰ ਜਿਵੇਂ ਕੁੱਤੇ, ਘੋੜੇ, ਗਾਵਾਂ ਆਦਿ ਹਨ।



ਧੋਨੀ ਕੋਲ ਕਈ ਲਗਜ਼ਰੀ ਬਾਈਕਸ ਹਨ।



ਰਿਪੋਰਟਾਂ ਦੀ ਮੰਨੀਏ ਤਾਂ ਸਾਬਕਾ ਭਾਰਤੀ ਕਪਤਾਨ ਦੇ ਫਾਰਮ ਹਾਊਸ 'ਚ ਦੋ ਗੱਲਾਂ ਪ੍ਰਮੁੱਖ ਹਨ। ਪਹਿਲਾਂ ਓਪਨ ਏਰੀਆ ਅਤੇ ਫਿਰ ਧੋਨੀ ਦੀਆਂ ਕਈ ਮਨਪਸੰਦ ਚੀਜ਼ਾਂ ਇੱਥੇ ਮੌਜੂਦ ਹਨ।



ਕਈ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਧੋਨੀ ਨੇ ਇੱਥੇ ਆਪਣੀ ਬਾਈਕ ਇਕੱਠੀਆਂ ਕੀਤੀਆਂ ਹੋਈਆਂ ਹਨ।