ਆਧਾਰ ਕਾਰਡ, ਜੋ ਕਿ ਹਰ ਭਾਰਤੀ ਦੀ ਅਹਿਮ ਪਛਾਣ ਹੈ।

ਆਧਾਰ ਕਾਰਡ, ਜੋ ਕਿ ਹਰ ਭਾਰਤੀ ਦੀ ਅਹਿਮ ਪਛਾਣ ਹੈ।

ਅੱਜਕੱਲ ਹਰ ਜ਼ਰੂਰੀ ਕੰਮ ਲਈ ਬਹੁਤ ਹੀ ਲਾਜ਼ਮੀ ਹੋ ਗਿਆ ਹੈ – ਚਾਹੇ ਸਕੂਲ ’ਚ ਦਾਖਲਾ ਲੈਣਾ ਹੋਵੇ, ਬੈਂਕ ਨਾਲ ਜੁੜਿਆ ਕੋਈ ਕੰਮ ਹੋਵੇ ਜਾਂ ਕਿਸੇ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ।

ਪਰ ਜੇਕਰ ਤੁਹਾਡੇ ਆਧਾਰ ਕਾਰਡ ’ਚ ਨਾਂ, ਪਤਾ ਜਾਂ ਹੋਰ ਕੋਈ ਜਾਣਕਾਰੀ ਗਲਤ ਹੈ, ਤਾਂ ਕਈ ਕੰਮ ਰੁਕ ਸਕਦੇ ਹਨ।

UIDAI ਵੱਲੋਂ ਲੋਕਾਂ ਨੂੰ ਰਾਹਤ ਦਿੰਦਿਆਂ ਆਧਾਰ ਅੱਪਡੇਟ ਦੀ ਸਹੂਲਤ ਬਿਨਾਂ ਕਿਸੇ ਫੀਸ ਦੇ ਉਪਲਬਧ ਕਰਵਾਈ ਗਈ ਹੈ।



ਹੁਣ ਤੁਸੀਂ 14 ਜੂਨ 2025 ਤੱਕ ਆਪਣੇ ਆਧਾਰ ਕਾਰਡ ’ਚ ਆਨਲਾਈਨ ਮੁਫ਼ਤ ਸੋਧ ਕਰ ਸਕਦੇ ਹੋ।

ਪਹਿਲਾਂ ਇਹ ਅੰਤਿਮ ਤਾਰੀਖ 14 ਦਸੰਬਰ 2024 ਸੀ, ਪਰ ਹੁਣ ਇਸਨੂੰ ਵਧਾ ਕੇ 14 ਜੂਨ 2025 ਕਰ ਦਿੱਤਾ ਗਿਆ ਹੈ।

ਜੇਕਰ ਤੁਸੀਂ 14 ਜੂਨ 2025 ਤੋਂ ਬਾਅਦ ਆਪਣੇ ਆਧਾਰ ਕਾਰਡ ਵਿੱਚ ਸੋਧ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ 50 ਰੁਪਏ ਫੀਸ ਦੇਣੀ ਪਏਗੀ।

ਇਹ ਚਾਰਜ myAadhaar ਪੋਰਟਲ ਰਾਹੀਂ ਆਨਲਾਈਨ ਅੱਪਡੇਟ ਕਰਨ 'ਤੇ ਵੀ ਲਾਗੂ ਹੋਵੇਗਾ।

ਜੇਕਰ ਤੁਸੀਂ ਆਪਣੀ ਤਸਵੀਰ ਜਾਂ ਬਾਇਓਮੇਟ੍ਰਿਕ ਜਾਣਕਾਰੀ (ਉਂਗਲੀਆਂ ਦੇ ਨਿਸ਼ਾਨ, ਅੱਖ ਦੀ ਸਕੈਨ ਆਦਿ) ਅੱਪਡੇਟ ਕਰਵਾਉਣੀ ਹੈ, ਤਾਂ ਤੁਹਾਨੂੰ ਆਧਾਰ ਸੇਵਾ ਕੇਂਦਰ ਜਾਣਾ ਪਵੇਗਾ।

UIDAI ਵੱਲੋਂ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਆਧਾਰ ਕਾਰਡ ਨੂੰ 10 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਉਨ੍ਹਾਂ ਨੂੰ ਵੀ ਆਪਣਾ ਆਧਾਰ ਅੱਪਡੇਟ ਕਰਵਾ ਲੈਣਾ ਚਾਹੀਦਾ ਹੈ।