ਆਂਧਰਾ ਪ੍ਰਦੇਸ਼ ਤੋਂ ਇੱਕ ਵੱਡੀ ਖਬਰ ਆਈ ਹੈ। ਇੱਥੇ ਸਰਕਾਰ ਨੇ ਨਿੱਜੀ ਖੇਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ।

ਹੁਣ ਕਰਮਚਾਰੀਆਂ ਨੂੰ ਹਰ ਰੋਜ਼ 9 ਦੀ ਥਾਂ 10 ਘੰਟੇ ਕੰਮ ਕਰਨਾ ਪਵੇਗਾ।

ਹੁਣ ਕਰਮਚਾਰੀਆਂ ਨੂੰ ਹਰ ਰੋਜ਼ 9 ਦੀ ਥਾਂ 10 ਘੰਟੇ ਕੰਮ ਕਰਨਾ ਪਵੇਗਾ।

ਇਹ ਨਵਾਂ ਨਿਯਮ ਆਂਧਰਾ ਪ੍ਰਦੇਸ਼ ਫੈਕਟਰੀ ਐਕਟ ਹੇਠ ਲਿਆਂਦਾ ਗਿਆ ਹੈ ਅਤੇ ਇਸਨੂੰ ਰਾਜ ਦੀ ਕੈਬਨਿਟ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ।

ਪਹਿਲਾਂ ਕਰਮਚਾਰੀਆਂ ਲਈ ਰੋਜ਼ਾਨਾ 8 ਘੰਟੇ ਕੰਮ ਦੀ ਹੱਦ ਸੀ, ਜਿਸਨੂੰ ਲਗਭਗ 10 ਸਾਲ ਪਹਿਲਾਂ ਵਧਾ ਕੇ 9 ਘੰਟੇ ਕਰ ਦਿੱਤਾ ਗਿਆ।

ਹੁਣ ਧਾਰਾ 54 ਅਧੀਨ ਇਸ ਹੱਦ ਨੂੰ ਹੋਰ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਹੈ।

ਨਾਲ ਹੀ, ਧਾਰਾ 55 ਵਿੱਚ ਵੀ ਤਬਦੀਲੀ ਆਈ ਹੈ। ਪਹਿਲਾਂ 5 ਘੰਟੇ ਕੰਮ ਕਰਨ ਤੋਂ ਬਾਅਦ ਅੱਧੇ ਘੰਟੇ ਦਾ ਬ੍ਰੇਕ ਮਿਲਦਾ ਸੀ, ਪਰ ਹੁਣ ਇਹ ਬਦਲ ਕੇ 6 ਘੰਟੇ ਕੰਮ ਮਗਰੋਂ 1 ਘੰਟੇ ਦੇ ਬ੍ਰੇਕ ਵਿੱਚ ਕਰ ਦਿੱਤਾ ਗਿਆ ਹੈ।

ਓਵਰਟਾਈਮ ਦੀ ਵੱਧ ਤੋਂ ਵੱਧ ਹੱਦ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਹੱਦ 75 ਘੰਟੇ ਸੀ, ਜਿਸਨੂੰ ਹੁਣ ਵਧਾ ਕੇ 144 ਘੰਟੇ ਕਰ ਦਿੱਤਾ ਗਿਆ ਹੈ।



ਰਾਜ ਦੇ ਜਾਣਕਾਰੀ ਅਤੇ ਜਨ ਸੰਪਰਕ ਮੰਤਰੀ ਕੇ. ਪਾਰਥਸਾਰਥੀ ਨੇ ਦੱਸਿਆ ਕਿ ਇਹ ਤਬਦੀਲੀਆਂ ਸਰਕਾਰ ਦੀ ਈਜ਼ ਆਫ ਡੂਇੰਗ ਬਿਜ਼ਨਸ ਨੀਤੀ ਦਾ ਹਿੱਸਾ ਹਨ।

ਉਨ੍ਹਾਂ ਕਿਹਾ ਕਿ ਨਿਯਮਾਂ ਵਿੱਚ ਥੋੜ੍ਹੀ ਛੋਟ ਦੇਣ ਨਾਲ ਆਂਧਰਾ ਪ੍ਰਦੇਸ਼ ਵਿੱਚ ਵੱਧ ਨਿਵੇਸ਼ ਆਵੇਗਾ ਅਤੇ ਕਾਰੋਬਾਰ ਕਰਨਾ ਆਸਾਨ ਹੋਵੇਗਾ।

ਦੂਜੇ ਪਾਸੇ, ਮਜ਼ਦੂਰ ਯੂਨੀਅਨਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਕਾਰਨ ਫੈਕਟਰੀ ਮਾਲਕ ਮਜ਼ਦੂਰਾਂ ਕੋਲੋਂ ਨਿਧਾਰਤ ਸਮੇਂ ਨਾਲੋਂ ਵੱਧ, ਅਰਥਾਤ ਦੋ ਘੰਟੇ ਵਾਧੂ ਕੰਮ ਲੈ ਸਕਦੇ ਹਨ।

ਇਸ ਨਾਲ ਕਰਮਚਾਰੀਆਂ ਨੂੰ ਹਰ ਰੋਜ਼ 12 ਘੰਟੇ ਜਾਂ ਉਸ ਤੋਂ ਵੀ ਵੱਧ ਕੰਮ ਕਰਨਾ ਪੈ ਸਕਦਾ ਹੈ, ਜੋ ਉਨ੍ਹਾਂ ਦੀ ਸਿਹਤ ਅਤੇ ਨਿੱਜੀ ਜੀਵਨ 'ਤੇ ਬੁਰਾ ਅਸਰ ਪਾ ਸਕਦਾ ਹੈ।