IPL 2026: ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਵਿਚਕਾਰ ਚੇਨਈ ਸੁਪਰ ਕਿੰਗਜ਼ (CSK) ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਨਾਲ ਸਿਰਫ਼ ਟੀਮ ਬਲਕਿ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ।

Published by: ABP Sanjha

ਦੱਸ ਦੇਈਏ ਕਿ ਟੀਮ ਦੇ ਉਭਰਦੇ ਆਲਰਾਊਂਡਰ ਰਾਮਕ੍ਰਿਸ਼ਨ ਘੋਸ਼ ਸੱਟ ਕਾਰਨ ਬਾਕੀ ਬਚੇ ਹੋਏ ਸੀਜ਼ਨ ਤੋਂ ਬਾਹਰ ਹੋ ਗਏ ਹਨ। ਚੇਨਈ ਸੁਪਰ ਕਿੰਗਜ਼ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

Published by: ABP Sanjha

ਰਿਪੋਰਟ ਅਨੁਸਾਰ, ਰਾਮਕ੍ਰਿਸ਼ਨ ਘੋਸ਼ ਦੇ ਸੱਜੇ ਪੈਰ ਵਿੱਚ ਫ੍ਰੈਕਚਰ ਹੋ ਗਿਆ ਹੈ। ਇਹ ਸੱਟ ਉਨ੍ਹਾਂ ਨੂੰ 2 ਮਈ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਚੇਪਾਕ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਦੌਰਾਨ ਲੱਗੀ ਸੀ।

Published by: ABP Sanjha

ਹੈਰਾਨੀ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਇਸ 28 ਸਾਲਾ ਖਿਡਾਰੀ ਨੇ ਇਸੇ ਮੈਚ ਵਿੱਚ ਆਪਣਾ ਆਈ.ਪੀ.ਐੱਲ. ਡੈਬਿਊ ਕੀਤਾ ਸੀ, ਪਰ ਪਹਿਲੇ ਹੀ ਮੈਚ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਦਾ ਸਫਰ ਹੁਣ ਅੱਧ ਵਿਚਾਲੇ ਰੁਕ ਗਿਆ ਹੈ।

Published by: ABP Sanjha

ਰਾਮਕ੍ਰਿਸ਼ਨ ਘੋਸ਼ ਘਰੇਲੂ ਕ੍ਰਿਕਟ ਵਿੱਚ ਆਪਣੇ ਬਿਹਤਰੀਨ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਵਿਜੇ ਹਜ਼ਾਰੇ ਟਰਾਫੀ ਵਿੱਚ ਹਿਮਾਚਲ ਪ੍ਰਦੇਸ਼ ਵਿਰੁੱਧ 42 ਦੌੜਾਂ ਦੇ ਕੇ 7 ਵਿਕਟਾਂ ਝਟਕਾਈਆਂ ਸਨ।

Published by: ABP Sanjha

ਇਸ ਤੋਂ ਇਲਾਵਾ ਉਹ ਆਪਣੀ ਵਿਸਫੋਟਕ ਬੱਲੇਬਾਜ਼ੀ ਲਈ ਵੀ ਮਸ਼ਹੂਰ ਹਨ। ਉਨ੍ਹਾਂ ਦੀ ਇਸ ਸੱਟ ਨੇ ਸੀਐਸਕੇ ਪ੍ਰਬੰਧਨ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਟੀਮ ਹੁਣ ਇੱਕ ਮਜ਼ਬੂਤ ਆਲਰਾਊਂਡਰ ਵਿਕਲਪ ਤੋਂ ਬਿਨਾਂ ਅੱਗੇ ਵਧੇਗੀ।

Published by: ABP Sanjha

ਇਸ ਸੀਜ਼ਨ ਵਿੱਚ ਚੇਨਈ ਦੀ ਟੀਮ ਲਗਾਤਾਰ ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝ ਰਹੀ ਹੈ। ਘੋਸ਼ ਤੋਂ ਪਹਿਲਾਂ ਨਾਥਨ ਐਲਿਸ, ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਬੱਲੇਬਾਜ਼ ਆਯੂਸ਼ ਮਹਾਤਰੇ ਵੀ ਸੱਟਾਂ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ।

Published by: ABP Sanjha

ਅਜਿਹੀ ਸਥਿਤੀ ਵਿੱਚ ਰਾਮਕ੍ਰਿਸ਼ਨ ਘੋਸ਼ ਦਾ ਬਾਹਰ ਹੋਣਾ ਟੀਮ ਲਈ ਇੱਕ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ।

Published by: ABP Sanjha