ਇਸ਼ਿਤਾ ਤੇ ਵਤਸਲ ਨੇ ਸਾਲ 2017 'ਚ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਨੂੰ 6 ਸਾਲ ਹੋ ਗਏ ਹਨ।



ਅਦਾਕਾਰਾ ਇਸ਼ਿਤਾ ਪਹਿਲੀ ਵਾਰ ਮਾਂ ਬਨਣ ਜਾ ਰਹੀ ਹੈ ਅਤੇ ਜਿਸ ਕਰਕੇ ਉਹ ਕਾਫੀ ਖੁਸ਼ ਹੈ।



ਇਸ਼ਿਤਾ ਦੱਤਾ ਨੇ ਆਪਣਾ ਨਵਾਂ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ।



ਇਸ਼ਿਤਾ ਦੱਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਖੂਬਸੂਰਤ ਅਤੇ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਆਪਣੇ ਪਤੀ ਅਤੇ ਅਦਾਕਾਰ ਵਤਸਲ ਸੇਠ ਨਾਲ ਪੋਜ਼ ਦੇ ਰਹੀ ਹੈ।



ਇਨ੍ਹਾਂ ਤਸਵੀਰਾਂ 'ਚ ਇਸ਼ਿਤਾ ਦੱਤਾ ਨੇ ਫ੍ਰੌਕ ਡਰੈੱਸ ਪਾਈ ਹੋਈ ਹੈ ਅਤੇ ਉਨ੍ਹਾਂ ਨੇ ਆਪਣੇ ਵਾਲਾਂ 'ਚ ਫੁੱਲ ਵੀ ਲਗਾਇਆ ਹੋਇਆ ਹੈ। ਜਦੋਂਕਿ ਤਸਵੀਰਾਂ 'ਚ ਵਤਸਲ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਹੇ ਸਨ।



ਤਸਵੀਰਾਂ 'ਚ ਇਹ ਸਟਾਰ ਕਪਲ ਕੈਮਰੇ ਲਈ ਰੋਮਾਂਟਿਕ ਪੋਜ਼ ਦੇ ਰਹੇ ਹਨ।

ਇਸ ਫੋਟੋ 'ਚ ਇਸ਼ਿਤਾ ਦੱਤਾ ਕਿਊਟ ਮੁਸਕਰਾਉਂਦੀ ਹੋਈ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਵੀ ਸਾਫ ਦਿਖਾਈ ਦੇ ਰਹੀ ਹੈ।



ਇਸ ਤੋਂ ਪਹਿਲਾਂ ਜੋੜੇ ਨੂੰ ਬੀਚ 'ਤੇ ਫੋਟੋਸ਼ੂਟ ਕਰਵਾਉਂਦੇ ਦੇਖਿਆ ਗਿਆ ਸੀ। ਇਨ੍ਹਾਂ ਤਸਵੀਰਾਂ ਤੋਂ ਦੋਵਾਂ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ।



ਇਨ੍ਹਾਂ ਤਸਵੀਰਾਂ ਦੇ ਨਾਲ ਹੀ ਦੋਵਾਂ ਨੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਕਲਾਕਾਰਾਂ ਅਤੇ ਫੈਨਜ਼ ਨੇ ਕਪਲ ਨੂੰ ਮੁਬਾਰਕਾਂ ਦਿੱਤੀਆਂ ਸਨ।



ਦੱਸ ਦੇਈਏ ਕਿ ਇਸ਼ਿਤਾ ਦੱਤਾ ਨੂੰ ਅਜੇ ਦੇਵਗਨ ਦੀ ਫਿਲਮ 'ਦ੍ਰਿਸ਼ਯਮ' ਤੋਂ ਪ੍ਰਸਿੱਧੀ ਮਿਲੀ ਸੀ। ਜਿਸ 'ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।