ਸਰਦੀਆਂ ਦੇ ਵਿੱਚ ਖੰਡ ਵਾਲੀ ਚਾਹ ਦੀ ਬਜਾਏ ਗੁੜ ਦੀ ਚਾਹ ਪੀਣ ਨਾਲ ਨਾ ਸਿਰਫ ਗਰਮੀ ਮਿਲੇਗੀ ਸਗੋਂ ਤਾਜ਼ਗੀ ਅਤੇ ਊਰਜਾ ਵੀ ਮਿਲੇਗੀ। ਪੋਸ਼ਕ ਤੱਤਾਂ ਨਾਲ ਭਰਪੂਰ ਗੁੜ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ। ਗੁੜ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਗੁੜ ਦੀ ਚਾਹ ਨੂੰ ਨਿਯਮਿਤ ਤੌਰ 'ਤੇ ਪੀਣ ਨਾਲ ਸਰੀਰ ਵਿਚ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਜੋ ਕਿਸੇ ਵੀ ਵਿਅਕਤੀ ਦੇ ਸਿਹਤਮੰਦ ਰਹਿਣ ਦੀ ਕੁੰਜੀ ਹੈ। ਇਮਿਊਨਿਟੀ ਮਜ਼ਬੂਤ ਹੋ ਜਾਂਦੀ ਹੈ ਤੇ ਸਰੀਰ ਲਾਗਾਂ ਅਤੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਸਰਦੀਆਂ ਵਿੱਚ ਲਗਾਤਾਰ ਗੁੜ ਦੀ ਚਾਹ ਪੀਣ ਨਾਲ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ। ਇਸ ਲਈ ਸਰਦੀਆਂ ਵਿੱਚ ਗੁੜ ਦੀ ਚਾਹ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਗੁੜ ਇੱਕ ਕੁਦਰਤੀ ਭੋਜਨ ਹੈ ਜਿਸ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ। ਰੋਜ਼ਾਨਾ ਗੁੜ ਦਾ ਸੇਵਨ ਕਰਨ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ, ਜਿਸ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ। ਗੁੜ ਵਾਲੀ ਚਾਹ ਪੀਣ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ। ਪ੍ਰੈਗਨੈਂਸੀ ਦੌਰਾਨ ਗੁੜ ਦੀ ਚਾਹ ਪੀਣ ਨਾਲ ਔਰਤਾਂ ਕਮਜ਼ੋਰੀ ਮਹਿਸੂਸ ਨਹੀਂ ਕਰਦੀਆਂ। ਗੁੜ ਵਿੱਚ ਕੈਲੋਰੀ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਗੁੜ ਦੀ ਚਾਹ ਗਰਭ ਅਵਸਥਾ ਦੌਰਾਨ ਕਮਜ਼ੋਰੀ ਨੂੰ ਘੱਟ ਕਰਦੀ ਹੈ ਅਤੇ ਮਾਂ ਅਤੇ ਬੱਚੇ ਦੋਵਾਂ ਲਈ ਊਰਜਾ ਦਾ ਵਧੀਆ ਸਰੋਤ ਹੈ।