ਹੁਣ ਖਬਰਾਂ ਆ ਰਹੀਆਂ ਹਨ ਕਿ ਜਾਹਨਵੀ ਆਖਰਕਾਰ ਮਸ਼ਹੂਰ ਨਿਰਦੇਸ਼ਕ ਕੋਰਤਾਲਾ ਸਿਵਾ ਦੁਆਰਾ ਨਿਰਦੇਸ਼ਿਤ ਆਪਣੀ 30ਵੀਂ ਫਿਲਮ ਵਿੱਚ ਤੇਲਗੂ ਸਟਾਰ ਜੂਨੀਅਰ ਐਨਟੀਆਰ ਦੇ ਨਾਲ ਨਜ਼ਰ ਆਵੇਗੀ।
ਇਹ ਫਿਲਮ ਅਗਲੇ ਮਹੀਨੇ ਫਲੋਰ 'ਤੇ ਜਾਵੇਗੀ ਅਤੇ ਅਪ੍ਰੈਲ 2024 'ਚ ਰਿਲੀਜ਼ ਹੋਵੇਗੀ। ਫਿਲਮ ਦੇ ਮੇਕਰਸ ਨੇ ਹਾਲ ਹੀ ਵਿੱਚ ਫਿਲਮ ਦਾ ਪੋਸਟਰ ਲਾਂਚ ਕੀਤਾ ਹੈ।
ਦੱਸ ਦਈਏ ਕਿ ਅਜੇ ਤੱਕ ਮੇਕਰਸ ਵਲੋਂ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।