ਅਦਾਕਾਰਾ ਜੰਨਤ ਜ਼ੁਬੈਰ ਦੀ ਪ੍ਰਸਿੱਧੀ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ ਹਾਲ ਹੀ 'ਚ ਜੰਨਤ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਜੰਨਤ ਜ਼ੁਬੈਰ ਦੇ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਦਾਕਾਰਾ ਨੇ ਗੁਲਾਬੀ ਅਤੇ ਹਰੇ ਰੰਗ ਦੀ ਫਲੋਰਲ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਦਾਕਾਰਾ ਵੱਖ-ਵੱਖ ਪੋਜ਼ ਦੇ ਕੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਟਰੈਂਡ ਕਰ ਰਹੀਆਂ ਹਨ ਜੰਨਤ ਆਪਣੇ ਖੂਬਸੂਰਤ ਲੁੱਕ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਦਾਕਾਰਾ 'ਹਿਚਕੀ' ਅਤੇ 'ਲਵ ਕਾ ਦੀ ਐਂਡ' ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ ਇਸ ਤੋਂ ਇਲਾਵਾ ਜੰਨਤ ਨੇ ਪੰਜਾਬੀ ਫਿਲਮ 'ਕੁਲਚੇ ਛੋਲੇ' 'ਚ ਮੁੱਖ ਅਦਾਕਾਰਾ ਵਜੋਂ ਕੰਮ ਕੀਤਾ ਹੈ