Jasmine Sandlas got angry on DJ: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ।



ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਸ ਨਾਲ ਜੁੜੀਆਂ ਪੋਸਟਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।



ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣੇ ਪਿਆਰ ਲੁਟਾਉਂਦੇ ਹਨ। ਪਰ ਇਸ ਵਿਚਾਲੇ ਜੈਸਮੀਨ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਦਾ ਗੁੱਸੇ ਨਾਲ ਭਰਿਆ ਅੰਦਾਜ਼ ਦੇਖਣ ਨੂੰ ਮਿਲਿਆ।



ਦਰਅਸਲ, ਇਹ ਵੀਡੀਓ KIDDAAN ਇੰਸਟਾਗ੍ਰਾਮ ਪੇਜ਼ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਜੈਸਮੀਨ ਸਟੇਜ ਸ਼ੋਅ ਕਰਦੇ ਨਜ਼ਰ ਆ ਰਹੀ ਹੈ।



ਇਸ ‘ਚ ਗਾਇਕਾ ਆਪਣੇ ਡੀਜੇ ਵਾਲੇ ਉੱਪਰ ਭੜਕਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਲਾਈਵ ਪਰਫਾਰਮ ਕਰ ਰਹੀ ਹੈ।



ਜਿਸ ਤੋਂ ਬਾਅਦ ਉਹ ਦਰਸ਼ਕਾਂ ਦੇ ਵੱਲ ਮਾਈਕ ਕਰਕੇ ਪੁੱਛਦੀ ਹੈ ਕਿ ਉਹ ਕਿਹੜਾ ਗੀਤ ਸੁਣਨਾ ਪਸੰਦ ਕਰਨਗੇ ਤਾਂ ਉਨ੍ਹਾਂ ਵੱਲੋਂ ਜਵਾਬ ਆਉਂਦਾ ਹੈ ਕਿ ‘ਈਲੀਗਲ ਵੈਪਨ’।



ਇਸ ਤੋਂ ਬਾਅਦ ਜੈਸਮੀਨ ਡੀਜੇ ਵਾਲੇ ਨੂੰ ਗੀਤ ਵਜਾਉਣ ਦੇ ਲਈ ਕਹਿੰਦੀ ਹੈ, ਪਰ ਡੀਜੇ ਵਾਲਾ ‘ਸਿੱਪ ਸਿੱਪ’ ਗੀਤ ਚਲਾ ਦਿੰਦਾ ਹੈ।



ਜਿਸ ਨੂੰ ਲੈ ਕੇ ਗਾਇਕਾ ਭੜਕ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਜਦੋਂ ਤੈਨੂੰ ਕਿਹਾ ਕਿ ‘ਈਲੀਗਲ ਵੈਪਨ’ ਚਲਾ ਤਾਂ ਫਿਰ ਇਹ ਗੀਤ ਕਿਉਂ ਵਜਾਇਆ।



ਇਸ ਤੋਂ ਬਾਅਦ ਗਾਇਕਾ ਕਹਿੰਦੀ ਹੈ ਕਿ ਲਾਈਵ ਤੋਂ ਪਹਿਲਾਂ ਇਸ ਲਈ ਰਿਹਰਸਲ ਕੀਤੀ ਜਾਂਦੀ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ। ਜਿਸ ਤੋਂ ਬਾਅਦ ਡੀਜੇ ਵਾਲਾ ਉਹੀ ਗੀਤ ਵਜਾ ਦਿੰਦਾ ਹੈ।



ਸੋਸ਼ਲ ਮੀਡੀਆ ‘ਤੇ ਜੈਸਮੀਨ ਸੈਂਡਲਾਸ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜੈਸਮੀਨ ਸੈਂਡਲਾਸ ਦੇ ਇਸ ਵੀਡੀਓ ‘ਤੇ ਫੈਨਜ਼ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।