Jasmine Sandlas: ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।



ਦੱਸਣਯੋਗ ਹੈ ਕਿ ਜੈਸਮੀਨ ਸ਼ਨੀਵਾਰ ਨੂੰ ਹੀ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਲਾਈਵ ਪ੍ਰੋਗਰਾਮ ਕਰਨ ਲਈ ਹੈ। ਇੱਥੇ ਹੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।



ਜਦੋਂ ਉਹ ਅਮਰੀਕਾ ਤੋਂ ਦਿੱਲੀ ਏਅਰਪੋਰਟ ਪਹੁੰਚੀ ਤਾਂ ਉਹਨਾਂ ਨੂੰ ਧਮਕੀ ਭਰੇ ਫੋਨ ਆਏ। ਜ਼ਿਕਰਯੋਗ ਹੈ ਕਿ ਜੈਸਮੀਨ ਪੰਜਾਬੀ ਮੂਲ ਦੀ ਹੈ, ਪਰ ਹੁਣ ਅਮਰੀਕਾ ਵਿੱਚ ਰਹਿੰਦੀ ਹੈ।







ਪੁਲਿਸ ਸੂਤਰਾਂ ਮੁਤਾਬਕ ਜੈਸਮੀਨ ਨੂੰ ਕਰੀਬ 10 ਤੋਂ 12 ਕਾਲਾਂ ਆਈਆਂ। ਇਸ ਦੌਰਾਨ ਕਾਫੀ ਬਦਸਲੂਕੀ ਵੀ ਕੀਤੀ ਗਈ। ਧਮਕੀ ਦੇਣ ਵਾਲਾ ਨੰਬਰ ਵਿਦੇਸ਼ ਦਾ ਸੀ।



ਧਮਕੀ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਮੈਂਬਰ ਹੈ।



ਇਸ ਦਾ ਪਤਾ ਲੱਗਦਿਆਂ ਹੀ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਜੈਸਮੀਨ ਦੀ ਸੁਰੱਖਿਆ ਤੁਰੰਤ ਵਧਾ ਦਿੱਤੀ ਗਈ। ਦਿੱਲੀ ਦੇ ਜਿਸ ਪੰਜ ਤਾਰਾ ਹੋਟਲ ਵਿੱਚ ਉਹ ਠਹਿਰੀ ਹੈ, ਉੱਥੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।



ਦਿੱਲੀ ਦੇ ਜਿਸ ਪੰਜ ਤਾਰਾ ਹੋਟਲ ਵਿੱਚ ਉਹ ਠਹਿਰੀ ਹੈ, ਉੱਥੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।