Jaswinder Brar Pics: ਪੰਜਾਬੀ ਲੋਕ ਗਾਇਕਾ ਅਤੇ ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।



ਖਾਸ ਗੱਲ ਇਹ ਹੈ ਕਿ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਲੰਬੇ ਸਮੇਂ ਤੋਂ ਸੰਗੀਤ ਜਗਤ ਵਿੱਚ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੀ ਹੈ। ਉਨ੍ਹਾਂ ਦੀ ਆਵਾਜ਼ ਅੱਜ ਵੀ ਅਖਾੜਿਆਂ ਦੀ ਸ਼ਾਨ ਬਣਦੀ ਹੈ।



ਗਾਇਕੀ ਦੇ ਖੇਤਰ ਵਿੱਚ ਵਾਹੋ-ਵਾਹੀ ਖੱਟਣ ਵਾਲੀ ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਪਹਿਲੀ ਵਾਰ ਫਿਲਮ ਬੂਹੇ ਬਾਰੀਆਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਈ।



ਇਸ ਫਿਲਮ ਵਿੱਚ ਉਨ੍ਹਾਂ ਇਹ ਸਾਬਿਤ ਕਰ ਦਿੱਤਾ ਕੀ ਗੀਤਾਂ ਦੇ ਨਾਲ-ਨਾਲ ਐਕਟਿੰਗ ਵਿੱਚ ਵੀ ਉਹ ਕਿਸੇ ਤੋਂ ਘੱਟ ਨਹੀਂ ਹੈ। ਫਿਲਮ ਵਿੱਚ ਗਾਇਕਾ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।



ਜਸਵਿੰਦਰ ਬਰਾੜ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਉੱਪਰ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੀ ਹੈ।



ਉਨ੍ਹਾਂ ਤਸਵੀਰਾਂ ਵਿੱਚ ਗਾਇਕਾ ਦੀ ਧੀ ਜਸ਼ਨਪ੍ਰੀਤ ਅਤੇ ਪਤੀ ਵੀ ਨਜ਼ਰ ਆਉਂਦੇ ਹਨ। ਜਸਵਿੰਦਰ ਬਰਾੜ ਦੀਆਂ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।



ਦੱਸ ਦੇਈਏ ਕਿ ਜਸਵਿੰਦਰ ਬਰਾੜ ਦਾ ਫਿਲਮ ਬੂਹੇ ਬਾਰੀਆਂ ਤੋਂ ਪਹਿਲਾਂ ਸਿਮਰਨ ਕੌਰ ਧਾਂਦਲੀ ਨਾਲ ਗੀਤ ਜਿਗਰਾਂ ਵੀ ਰਿਲੀਜ਼ ਹੋਇਆ ਸੀ।



17 ਅਗਸਤ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾਂ ਹੁੰਗਾਰਾ ਦਿੱਤਾ ਗਿਆ।



ਵਰਕਫਰੰਟ ਦੀ ਗੱਲ ਕਰਿਏ ਤਾਂ ਜਸਵਿੰਦਰ ਬਰਾੜ ਫਿਲਮ ਬੂਹੇ ਬਾਰੀਆਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਗਾਇਕਾ ਦੀ ਅਦਾਕਾਰੀ ਨੂੰ ਫੈਨਜ਼ ਪਸੰਦ ਕਰ ਰਹੇ ਹਨ।



ਇਸ ਤੋਂ ਇਲਾਵਾ ਉਹ ਆਪਣੇ ਲਾਈਵ ਸ਼ੋਅਜ਼ ਰਾਹੀਂ ਵੀ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ। ਕੁਝ ਦਿਨ ਪਹਿਲਾਂ ਗਾਇਕਾ ਨੇ ਆਸਟ੍ਰੇਲੀਆ ਆਪਣੇ ਲਾਈਵ ਸ਼ੋਅ ਦੌਰਾਨ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ।