ISRO ਦੇ ਵਿਗਿਆਨੀਆਂ ਦੀ ਇੱਕ ਸਾਈਕਲ 'ਤੇ ਰਾਕੇਟ ਦੇ ਪੁਰਜ਼ੇ ਲੈ ਕੇ ਜਾ ਰਹੇ ਵਾਲੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।



ਜਿਸ ਤੋਂ ਪਤਾ ਚੱਲਦਾ ਹੈ ਕਿ ISRO ਦੇ ਵਿਗਿਆਨੀਆਂ ਲਈ ਆਸਾਨ ਨਹੀਂ ਸੀ ਸਾਈਕਲ ਤੋਂ ਚੰਦ ਤੱਕ ਦਾ ਸਫਰ।



ਦੱਸ ਦਈਏ 23 ਅਗਸਤ ਨੂੰ ਭਾਰਤ ਨੇ ਚੰਦਰਯਾਨ-3 ਨੂੰ ਚੰਦਰਮਾ 'ਤੇ ਸੁਰੱਖਿਅਤ ਅਤੇ ਸਾਫਟ ਲੈਂਡਿੰਗ ਕਰ ਕੇ ਇਤਿਹਾਸ ਰਚ ਦਿੱਤਾ ਹੈ।



ਚੰਦਰਯਾਨ-3 ਮਿਸ਼ਨ ਦੀ ਸਫਲਤਾ ਨੂੰ ਲੈ ਕੇ ਦੇਸ਼ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਕਾਰਨ ਵਿਸ਼ਵ ਵਿੱਚ ਭਾਰਤ ਦਾ ਮਾਣ ਵਧਿਆ ਹੈ।



ਦੋ ਇਸਰੋ ਵਿਗਿਆਨੀ ਰਾਕਟ ਦੇ nose cone ਵਾਲਾ ਹਿੱਸਾ ਸਾਈਕਲ ਦੇ ਉੱਤੇ ਰੱਖ ਕੇ ਲੈ ਜਾਂਦੇ ਹੋਏ ਦਿਖਾਈ ਦੇ ਰਹੇ ਨੇ। ਇਹ ਤਸਵੀਰ ਭਾਵੇਂ ਪੁਰਾਣੀ ਹੈ ਪਰ ਇਹ ਤਸਵੀਰ ਸਾਡੇ ਦੇਸ਼ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਨੂੰ ਸਾਫ-ਸਾਫ ਬਿਆਨ ਕਰਦੀ ਹੈ।



ਪੁਲਾੜ ਦੀ ਦੁਨੀਆ ਵਿੱਚ ਆਜ਼ਾਦੀ ਤੋਂ ਬਾਅਦ, ਭਾਰਤ ਲਈ ਆਪਣੇ ਆਪ ਨੂੰ ਹੋਰ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਾਂਗ ਖੜ੍ਹਾ ਹੋਣਾ ਇੱਕ ਵੱਡੀ ਚੁਣੌਤੀ ਸੀ।



ਪੁਲਾੜ ਏਜੰਸੀ ਪਹਿਲੀ ਵਾਰ ਸਾਲ 1962 ਵਿੱਚ ਬਣਾਈ ਗਈ ਸੀ। ਇਸ ਤੋਂ ਬਾਅਦ ਪੁਲਾੜ ਨਾਲ ਸਬੰਧਤ ਸਰੋਤ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਸਨ।



1962 ਤੋਂ 2023 ਤੱਕ, ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਆਪਣੇ ਆਪ ਨੂੰ ਇੱਕ ਮਜ਼ਬੂਤ ​​ਦੇਸ਼ ਵਜੋਂ ਸਥਾਪਿਤ ਕੀਤਾ ਹੈ।



ਭਾਰਤ ਦਾ 'ਮੂਨ ਮਿਸ਼ਨ' ਚੰਦਰਯਾਨ-3 ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਕਿਨਾਰੇ 'ਤੇ ਸਫਲਤਾਪੂਰਵਕ ਉਤਰਿਆ।



ਜਿਵੇਂ ਹੀ ਚੰਦਰਯਾਨ-3 ਚੰਦਰਮਾ 'ਤੇ ਉਤਰਿਆ, ਭਾਰਤ ਉਨ੍ਹਾਂ ਚਾਰ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਜੋ ਚੰਦਰਮਾ 'ਤੇ ਸਫਲਤਾਪੂਰਵਕ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।