ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹਨ
ਪਿਛਲੇ ਦਿਨੀਂ, ਜੋੜੇ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ
ਜਿਸ ਤੋਂ ਬਾਅਦ ਅਦਾਕਾਰ ਨੇ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ
ਹੁਣ ਇਸ ਮਾਮਲੇ ਵਿੱਚ ਇੱਕ ਵਾਰ ਫਿਰ ਵੱਡਾ ਖੁਲਾਸਾ ਹੋਇਆ ਹੈ
ਦੋਸ਼ੀ ਦਾ ਨਾਂ ਮਨਵਿੰਦਰ ਸਿੰਘ ਹੈ, ਜਿਸ ਨੂੰ ਸੰਘਰਸ਼ਸ਼ੀਲ ਅਦਾਕਾਰ ਦੇ ਨਾਲ-ਨਾਲ ਕੈਟਰੀਨਾ ਕੈਫ ਦਾ ਜਬਰਾ ਫੈਨ ਦੱਸਿਆ ਗਿਆ
ਮਨਵਿੰਦਰ ਸਿੰਘ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦੇ ਮੁਵੱਕਿਲ ਨੇ ਨਾ ਤਾਂ ਕੈਟਰੀਨਾ ਨੂੰ ਸਟਾਕ ਕੀਤਾ ਤੇ ਨਾ ਹੀ ਵਿੱਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ
ਵਕੀਲ ਮੁਤਾਬਕ ਮਨਵਿੰਦਰ ਸਿੰਘ ਦਾ ਕੈਟਰੀਨਾ ਅਤੇ ਉਸ ਦੇ ਪਰਿਵਾਰ ਨਾਲ ਕਰੀਬ 3 ਸਾਲ ਦਾ ਸੰਪਰਕ ਹੈ
ਦੋਵਾਂ ਵਿਚਾਲੇ ਫੋਨ ਤੇ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਹੋਈ, ਉਹ ਲਗਾਤਾਰ ਕੈਟਰੀਨਾ ਦੀ ਭੈਣ ਆਇਸ਼ਾ ਕੈਫ ਦੇ ਸੰਪਰਕ 'ਚ ਸੀ
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਤੋਂ ਕਈ ਕਮੈਂਟਸ ਡਿਲੀਟ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਦੇ ਮੁਵੱਕਿਲ ਨੂੰ ਫਸਾਇਆ ਜਾ ਸਕੇ