ਹਮੇਸ਼ਾ ਸ਼ਾਂਤ ਰਹਿਣ ਵਾਲੀ ਕੈਟਰੀਨਾ ਕੈਫ ਨਾਲ ਕੁਝ ਅਜਿਹਾ ਹੋਇਆ, ਜਿਸ ਤੋਂ ਬਾਅਦ ਉਹ ਆਪਣਾ ਗੁੱਸਾ ਜ਼ਾਹਰ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੀ।
ਹਾਲ ਹੀ 'ਚ ਉਹ ਵਰਕਆਊਟ ਲਈ ਜਿਮ ਪਹੁੰਚੀ ਸੀ।
ਇਸ ਦੌਰਾਨ ਜਿਵੇਂ ਹੀ ਉਹ ਆਪਣੀ ਕਾਰ ਤੋਂ ਹੇਠਾਂ ਉਤਰਨ ਲੱਗੀ ਤਾਂ ਪੈਪਸ ਨੇ ਉਸ ਦੀਆਂ ਤਸਵੀਰਾਂ ਕਲਿੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਕੈਟਰੀਨਾ ਨੂੰ ਕਾਰ ਦਾ ਗੇਟ ਖੁੱਲ੍ਹਦੇ ਹੀ ਕੈਮਰੇ ਸਾਹਮਣੇ ਆਉਣ ਦਾ ਤਰੀਕਾ ਪਸੰਦ ਨਹੀਂ ਆਇਆ ਅਤੇ ਉਸ ਨੇ ਗੁੱਸੇ ਨਾਲ ਕਿਹਾ, 'ਤੁਸੀਂ ਲੋਕ ਕੈਮਰੇ ਹੇਠਾਂ ਰੱਖੋ, ਅਸੀਂ ਇੱਥੇ ਵਰਕਆਊਟ ਕਰਨ ਆਏ ਹਾਂ।
ਕੈਮਰਾ ਥੱਲੇ ਕਰੋ ਨਹੀਂ ਤਾਂ....ਇਨ੍ਹਾਂ ਕਹਿ ਕੇ ਕੈਟਰੀਨਾ ਅੰਦਰ ਚਲੀ ਗਈ।
ਇਸ ਦੇ ਨਾਲ ਹੀ ਉਹ ਪੱਤਰਕਾਰਾਂ ਨੂੰ ਕੁੱਝ ਸਮਝਾਉਦੀ ਹੋਈ ਵੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਕੈਟਰੀਨਾ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਪਾਪਰਾਜ਼ੀ ਨੇ ਉਸ ਦੀ ਗੱਲ ਮੰਨੀ ਅਤੇ ਉਸ ਤੋਂ ਮਾਫੀ ਵੀ ਮੰਗੀ।
ਦੱਸ ਦੇਈਏ ਕਿ ਕੈਟਰੀਨਾ ਕੈਫ ਹਰ ਵਾਰ ਕੈਮਰੇ ਸਾਹਮਣੇ ਮੁਸਕਰਾਉਂਦੀ ਹੋਈ ਪੋਜ਼ ਦਿੰਦੀ ਹੈ। ਜ਼ਿਆਦਾਤਰ ਸਮਾਂ ਉਹ ਸ਼ਾਂਤ ਅਤੇ ਮੁਸਕਰਾਉਂਦੀ ਨਜ਼ਰ ਆਉਂਦੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫਿਲਮ 'ਫੋਨ ਭੂਤ' 'ਚ ਨਜ਼ਰ ਆਈ ਸੀ।
ਇਸ ਫਿਲਮ 'ਚ ਉਨ੍ਹਾਂ ਨਾਲ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਮੁੱਖ ਭੂਮਿਕਾਵਾਂ 'ਚ ਸਨ।