ਕ੍ਰਿਕਟਰ ਕੇ ਐਲ ਰਾਹੁਲ ਅੱਜ 31ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਅਸੀ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਗੱਲਾ ਦੱਸਾਂਗੇ..

ਕ੍ਰਿਕਟਰ ਕੇਐਲ ਰਾਹੁਲ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਖੇਤਰ ਵਿੱਚ ਇੱਕ ਸਫਲ ਖਿਡਾਰੀ ਹੈ। ਜੋ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ।

ਕੇਐਲ ਰਾਹੁਲ ਦਾ ਜਨਮ ਬੰਗਲੌਰ ਵਿੱਚ ਹੋਇਆ। ਉਨ੍ਹਾਂ ਮਾਤਾ-ਪਿਤਾ ਅਧਿਆਪਕ ਸਨ। ਉਹ ਇੱਕ ਚੰਗੇ ਅਤੇ ਖੁਸ਼ਹਾਲ ਪਰਿਵਾਰ ਨਾਲ ਸਬੰਧ ਰੱਖਦੇ ਹਨ।

ਉਸ ਨੇ ਬਹੁਤ ਛੋਟੀ ਉਮਰ ਵਿੱਚ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ ਸਾਲ 2009-10 ਵਿੱਚ ਅੰਡਰ-19 ਵਿਸ਼ਵ ਕੱਪ ਟੀਮ ਦਾ ਹਿੱਸਾ ਸਨ।

ਕੇਐੱਲ ਰਾਹੁਲ ਨੂੰ ਰਣਜੀ ਟਰਾਫੀ 'ਚ ਧਮਾਕੇਦਾਰ ਦੌੜਾਂ ਦੀ ਬਦੌਲਤ ਕਾਫੀ ਪ੍ਰਸ਼ੰਸਾ ਮਿਲੀ। ਉਨ੍ਹਾਂ ਨੇ 1033 ਦੌੜਾਂ ਬਣਾਈਆਂ, ਜੋ ਦੂਜੀ ਸਭ ਤੋਂ ਵੱਧ ਦੌੜਾਂ ਸਨ।

ਸਾਲ 2014 ਵਿੱਚ ਉਹ ਆਰਸੀਬੀ ਲਈ ਖੇਡਿਆ, ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਐਂਟਰੀ ਮਿਲੀ।

ਇਸ ਤੋਂ ਬਾਅਦ ਉਹ ਆਸਟਰੇਲੀਆ ਦੇ ਖਿਲਾਫ ਆਪਣਾ ਪਹਿਲਾ ਟੈਸਟ ਖੇਡਿਆ। KL ਰਾਹੁਲ ਦੀ ਕੁੱਲ ਕੀਮਤ 75 ਕਰੋੜ ਰੁਪਏ ਤੋਂ ਵੱਧ ਹੈ।

ਇੰਨਾ ਹੀ ਨਹੀਂ ਆਈਪੀਐਲ ਵਿੱਚ ਸਭ ਤੋਂ ਤੇਜ਼ 50 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵੀ ਕੇਐਲ ਰਾਹੁਲ ਦੇ ਨਾਂ ਹੈ।

ਕੇਐਲ ਰਾਹੁਲ ਵੀ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਇੱਕ ਪਾਰੀ ਵਿੱਚ 132 ਦੌੜਾਂ ਬਣਾਈਆਂ ਸਨ।

ਕੇਐੱਲ ਰਾਹੁਲ ਲਗਭਗ 4 ਸਾਲਾ ਤੱਕ ਆਥੀਆ ਸ਼ੈੱਟੀ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝੇ।