ਲਾਜਵੰਤੀ, ਜਿਸ ਨੂੰ ਛੂਈਮੂਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹ ਪੌਦਾ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ… ਛੂਈਮੂਈ ਯਾਨੀ ਲਾਜਵੰਤੀ ਦੇ ਪੌਦੇ 'ਚ ਐਂਟੀਵਾਇਰਲ ਗੁਣ ਹੁੰਦੇ ਹਨ, ਜੋ ਪੇਟ ਦੀ ਇਨਫੈਕਸ਼ਨ ਨੂੰ ਘੱਟ ਕਰਨ ਦੇ ਨਾਲ-ਨਾਲ ਪੇਟ ਦੀਆਂ ਕਈ ਬੀਮਾਰੀਆਂ ਤੋਂ ਰਾਹਤ ਦਿੰਦੇ ਹਨ। ਲਾਜਵੰਤੀ ਦਾ ਬੂਟਾ ਦਸਤ ਦੀ ਸਮੱਸਿਆ 'ਚ ਵੀ ਰਾਹਤ ਪ੍ਰਦਾਨ ਕਰ ਸਕਦਾ ਹੈ। ਛੂਈਮੂਈ ਦੇ ਪੌਦੇ ਵਿੱਚ ਐਂਟੀ-ਡਾਇਬੀਟਿਕ ਗੁਣ ਵੀ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੇ ਹਨ। ਲਾਜਵੰਤੀ ਦੇ ਪੌਦੇ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਬਰਕਰਾਰ ਰਹਿੰਦਾ ਹੈ। ਜੇਕਰ ਚਿਹਰੇ 'ਤੇ ਮੁਹਾਸੇ ਹੋ ਗਏ ਨੇ ਤਾਂ ਤੁਸੀਂ ਲਾਜਵੰਤੀ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ। ਖੂਨ ਸਾਫ਼ ਕਰਨ ਦੇ ਨਾਲ-ਨਾਲ ਇਹ ਪੱਤੇ ਮੁਹਾਸਿਆਂ ਨੂੰ ਠੀਕ ਕਰਦੇ ਹਨ। ਇਸ ਨਾਲ ਚਮੜੀ ਗਲੋਇੰਗ ਹੋ ਜਾਂਦੀ ਹੈ। ਬਵਾਸੀਰ ਦੀ ਸਮੱਸਿਆ ਵਿੱਚ ਵੀ ਲਾਜਵੰਤੀ ਦੀਆਂ ਪੱਤੀਆਂ ਦੀ ਵਰਤੋਂ ਕਰਨ ਨਾਲ ਦਰਦ, ਸੋਜ ਅਤੇ ਜਲਨ ਵਿੱਚ ਆਰਾਮ ਮਿਲਦਾ ਹੈ। ਲਾਜਵੰਤੀ ਦੇ ਪੌਦੇ ਦੀ ਵਰਤੋਂ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਵਿਚ ਚਿੰਤਾ-ਵਿਰੋਧੀ ਗੁਣ ਹੁੰਦੇ ਹਨ, ਜਿਸ ਕਾਰਨ ਤਣਾਅ ਘੱਟ ਹੁੰਦਾ ਹੈ। ਲਾਜਵੰਤੀ ਦਾ ਸੇਵਨ ਕਰਨ ਲਈ ਤੁਸੀਂ ਇਸ ਦੇ ਪੱਤਿਆਂ ਦਾ ਰਸ ਬਣਾ ਕੇ ਪੀ ਸਕਦੇ ਹੋ। ਇਸ ਦੇ ਜੂਸ 'ਚ ਸ਼ਹਿਦ ਅਤੇ ਕਾਲੀ ਮਿਰਚ ਦਾ ਸੇਵਨ ਕੀਤਾ ਜਾ ਸਕਦਾ ਹੈ।