ਕੇਸਰ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਾਜ਼ਾਰ ਵਿੱਚ ਉਪਲਬਧ ਕੇਸਰ ਕਈ ਵਾਰ ਨਕਲੀ ਹੁੰਦਾ ਹੈ। ਕੁਝ ਆਸਾਨ ਤਰੀਕਿਆਂ ਨਾਲ ਅਸਲੀ ਤੇ ਨਕਲੀ ਕੇਸਰ ਦਾ ਪਤਾ ਲਾ ਕੇ ਨਾ ਸਿਰਫ ਧੋਖਾਧੜੀ ਤੋਂ ਬਚ ਸਕਦੇ ਹੋ, ਸਗੋਂ ਸਿਹਤ ਨੂੰ ਕਈ ਨੁਕਸਾਨਾਂ ਤੋਂ ਵੀ ਬਚਾ ਸਕਦੇ ਹੋ। ਅਸਲੀ ਕੇਸਰ ਆਪਣੀ ਜੀਭ 'ਤੇ ਰੱਖਣ ਨਾਲ 15-20 ਮਿੰਟਾਂ ਵਿੱਚ ਗਰਮੀ ਮਹਿਸੂਸ ਹੋਏਗੀ। ਨਕਲੀ ਕੇਸਰ ਨਾਲ ਸਰੀਰ 'ਤੇ ਕੋਈ ਅਸਰ ਨਹੀਂ ਹੁੰਦਾ। ਜੀਭ 'ਤੇ ਕੇਸਰ ਦੀ ਇੱਕ ਪੱਤੀ ਰੱਖੋ। ਜੇ ਕੇਸਰ ਆਪਣਾ ਰੰਗ ਤੁਰੰਤ ਛੱਡ ਜਾਵੇ ਜਾਂ ਸਵਾਦ ਮਿੱਠਾ ਹੋ ਜਾਵੇ ਤਾਂ ਸਮਝੋ ਕਿ ਇਹ ਨਕਲੀ ਹੈ। ਕੇਸਰ ਦੀ ਇੱਕ ਪੱਤੀ ਨੂੰ ਕੁਝ ਪਾਣੀ 'ਚ ਪਾ ਦਿਓ। ਨਕਲੀ ਕੇਸਰ ਆਪਣਾ ਰੰਗ ਤੁਰੰਤ ਛੱਡ ਦੇਵੇਗਾ। ਜਦੋਂਕਿ ਅਸਲੀ ਕੇਸਰ ਦਾ ਰੰਗ ਦਿਖਾਈ ਦੇਣ 'ਚ ਕੁਝ ਸਮਾਂ ਲੱਗੇਗਾ। ਥੋੜ੍ਹੇ ਜਿਹੇ ਪਾਣੀ 'ਚ ਬੇਕਿੰਗ ਸੋਡਾ ਘੋਲ ਲਓ। ਇਸ ਮਿਸ਼ਰਣ 'ਚ ਕੇਸਰ ਮਿਲਾਓ। ਅਸਲੀ ਕੇਸਰ ਪੀਲਾ ਰੰਗ ਛੱਡੇਗਾ। ਨਕਲੀ ਕੇਸਰ ਨਾਲ ਪਾਣੀ ਸੰਤਰੀ ਹੋ ਜਾਵੇਗਾ। ਅਸਲੀ ਕੇਸਰ ਦੇ ਰੇਸ਼ੇ ਦੁੱਧ ਜਾਂ ਗਰਮ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਜਾਣਗੇ ਜੇ ਕੇਸਰ ਨਕਲੀ ਹੈ, ਤਾਂ ਦੁੱਧ ਜਾਂ ਗਰਮ ਪਾਣੀ ਵਿੱਚ ਰੇਸ਼ੇ ਬਰਕਰਾਰ ਰਹਿਣਗੇ।