ਸਰਦੀਆਂ ਵਿੱਚ ਠੰਡ ਕਾਰਨ ਬਹੁਤ ਸਾਰੇ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਠੰਡ ਕਰਕੇ ਪਿਆਸ ਵੀ ਘੱਟ ਲੱਗਦੀ ਹੈ। ਪਰ ਸਰਦੀਆਂ ਦੇ ਵਿੱਚ ਪਾਣੀ ਘੱਟ ਪੀਣਾ ਖਤਰਨਾਕ ਸਾਬਿਤ ਹੋ ਸਕਦਾ ਹੈ।